ਕੋਲਕਾਤਾ, 29 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ, ਪੀ.ਟੀ.ਆਈ.)-ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਅੱਜ ਸਮਾਪਤ ਹੋ ਗਈਆਂ ਹਨ | ਚੋਣ ਨਿਗਰਾਨ ਅਨੁਸਾਰ ਇਸ ਵਾਰ ਸੂਬੇ ਵਿਚ ਹੁਣ ਤੱਕ ਰਿਕਾਰਡ ਦਾ ਸਭ ਤੋਂ ਵੱਧ 92.84 ਵੋਟਿੰਗ ਹੋਈ ਹੈ, ਜਿਸ ਨੇ ਸੋਮਵਾਰ ਨੂੰ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਜਨਤਾ ਵਿਚ ਉਮੀਦਾਂ ਵਧਾ ਦਿੱਤੀਆਂ ਹਨ, ਕਿਉਂਕਿ ਦੋਵੇਂ ਵੱਡੀਆਂ ਪਾਰਟੀਆਂ ਦੇ ਦਾਅਵੇਦਾਰ ਆਪਣੀ-ਆਪਣੀ ਜਿੱਤ ਦੀਆਂ ਸੰਭਾਵਨਾਵਾਂ ਪ੍ਰਤੀ ਭਰੋਸੇਮੰਦ ਹਨ | ਅੰਕੜੇ ਦੱਸਦੇ ਹਨ ਕਿ ਇਹ ਆਜ਼ਾਦੀ ਤੋਂ ਬਾਅਦ ਪੱਛਮੀ ਬੰਗਾਲ 'ਚ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਹੈ | ਅੱਜ ਹੋਈ ਦੂਜੇ ਪੜਾਅ ਦੀ ਵੋਟਿੰਗ ਵਿਚ 92.48 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ | ਦੱਖਣੀ ਬੰਗਾਲ ਦੇ 142 ਹਲਕਿਆਂ ਵਿਚ ਹੋਈ ਵੋਟਿੰਗ ਦੇ ਆਖਰੀ ਪੜਾਅ ਦੇ ਵੀ ਪਹਿਲੇ ਪੜਾਅ ਵਿਚ ਹੋਈ ਰਿਕਾਰਡ 93.19 ਫ਼ੀਸਦੀ ਵੋਟਿੰਗ ਦੇ ਬਰਾਬਰ ਹੋਣ ਦੀ ਆਸ ਹੈ, ਜਦੋਂ ਕਿ ਅੰਤਿਮ ਅੰਕੜੇ ਮਿਲ ਜਾਂਦੇ ਹਨ | ਹੁਣ ਤੱਕ ਮਿਲੇ ਅੰਕੜਿਆਂ ਅਨੁਸਾਰ ਦੋਵਾਂ ਪੜਾਵਾਂ ਵਿਚ ਕੁੱਲ ਮਤਦਾਨ 92.84 ਪ੍ਰਤੀਸ਼ਤ ਰਿਹਾ ਜਦਕਿ ਪਹਿਲੇ ਪੜਾਅ ਲਈ ਵੋਟਿੰਗ 23 ਅਪ੍ਰੈਲ ਨੂੰ ਹੋਈ ਸੀ | ਰਾਜਧਾਨੀ ਕੋਲਕਾਤਾ ਵਿਚ 88.59 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ, ਜਦੋਂਕਿ ਪੂਰਬੀ ਬਰਧਮਾਨ ਜ਼ਿਲ੍ਹੇ ਵਿਚ ਸਭ ਤੋਂ ਵੱਧ 93.78 ਪ੍ਰਤੀਸ਼ਤ ਵੋਟਿੰਗ ਹੋਈ | ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀ.ਆਰ.ਪੀ.ਐਫ. 'ਤੇ ਦੋਸ਼ ਲਗਾਇਆ ਕਿ ਕੇਂਦਰੀ ਬਲਾਂ ਨੇ ਟੀ.ਐਮ.ਸੀ. ਸਮਰਥਕਾਂ 'ਤੇ ਲਾਠੀਚਾਰਜ ਕੀਤਾ ਤੇ ਉਨ੍ਹਾਂ ਕਈ ਥਾਈਾ ਪੋਿਲੰਗ ਬੂਥਾਂ 'ਤੇ ਕਬਜ਼ਾ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਬੰਗਾਲ ਪੁਲਿਸ ਕਿਤੇ ਵੀ ਦਿਖਾਈ ਨਹੀਂ ਦੇ ਰਹੀ | ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਸੀ.ਆਰ.ਪੀ.ਐਫ. ਨੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਹ ਵੋਟਰਾਂ ਅਤੇ ਕੇਂਦਰੀ ਆਬਜ਼ਰਵਰਾਂ ਨੂੰ ਕੁੱਟ ਰਹੇ ਹਨ | ਉਨ੍ਹਾਂ ਨੇ ਨਾ ਤਾਂ ਅÏਰਤਾਂ ਨੂੰ ਬਖਸ਼ਿਆ ਹੈ ਅਤੇ ਨਾ ਹੀ ਬੱਚਿਆਂ ਨੂੰ |
ਮਮਤਾ ਵਲੋਂ ਭਾਜਪਾ 'ਤੇ ਚੋਣਾਂ 'ਚ 'ਧਾਂਦਲੀ' ਕਰਨ ਦੇ ਦੋਸ਼
ਬੰਗਾਲ ਵਿਧਾਨ ਸਭਾ ਚੋਣਾਂ ਦੇ ਅੰਤਿਮ ਪੜਾਅ ਦੌਰਾਨ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ¢ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਚੋਣਾਂ ਵਿਚ ਵੱਡੇ ਪੱਧਰ 'ਤੇ 'ਧਾਂਦਲੀ' ਕਰਨ ਦੀ ਕੋਸ਼ਿਸ਼ ਦੇ ਗੰਭੀਰ ਦੋਸ਼ ਲਾਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਸੁਰੱਖਿਆ ਬਲ ਅਤੇ ਚੋਣ ਅਬਜ਼ਰਵਰ ਨਿਰਪੱਖ ਹੋਣ ਦੀ ਬਜਾਏ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ | ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਮਤਾ ਬੈਨਰਜੀ ਆਪਣੀ ਹਾਰ ਦੇ ਡਰੋਂ ਲੋਕਾਂ ਵਿਚ ਭੰਬਲਭੂਸਾ ਪੈਦਾ ਕਰ ਰਹੀ ਹੈ | ਆਪਣੇ ਗੜ੍ਹ ਭਵਾਨੀਪੁਰ ਵਿਚ ਬੂਥਾਂ ਦਾ ਦੌਰਾ ਕਰਦਿਆਂ ਮਮਤਾ ਬੈਨਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਤੰਤਰੀ ਮਰਿਆਦਾਵਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਵਿਚ ਹੇਰਾਫੇਰੀ ਕਰਨਾ ਚਾਹੁੰਦੀ ਹੈ | ਸਾਡੇ ਵਰਕਰਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਪਰ ਸਾਡੇ ਵਰਕਰ ਮਰਨ ਲਈ ਵੀ ਤਿਆਰ ਹਨ |
ਬੰਗਾਲ 'ਚ ਆਜ਼ਾਦੀ ਤੋਂ ਬਾਅਦ ਰਿਕਾਰਡ ਵੋਟਿੰਗ <br/>
ਅਜੀਤ ਡੈਸਕ
30-04-2026