11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਈ.ਡੀ. ਵਲੋਂ ਸਾਬਕਾ ਡੀ.ਆਈ.ਜੀ. ਤੇ ਸਹਿਯੋਗੀਆਂ ਵਿਰੁੱਧ ਛਾਪੇਮਾਰੀ ਤੋਂ ਬਾਅਦ 1.4 ਕਰੋੜ ਦੀ ਜ਼ਬਤੀ

ਅਜੀਤ ਡੈਸਕ 30-04-2026
ਨਵੀਂ ਦਿੱਲੀ, 29 ਅਪ੍ਰੈਲ (ਏਜੰਸੀ)-ਈ.ਡੀ. ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਐਚ. ਐਸ. ਭੁੱਲਰ ਅਤੇ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਦੇ ਟਿਕਾਣਿਆਂ 'ਤੇ ਹਾਲ ਹੀ 'ਚ ਕੀਤੀ ਛਾਪੇਮਾਰੀ ਦÏਰਾਨ 1.4 ਕਰੋੜ ਰੁਪਏ ਅਤੇ ਹਵਾਲਾ ਨਾਲ ਸੰਬੰਧਿਤ ਕੁਝ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਹਨ | ਕੇਂਦਰੀ ਏਜੰਸੀ ਨੇ 27 ਅਪ੍ਰੈਲ ਨੂੰ 11 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ, ਜਿਸ ਵਿਚ ਭੁੱਲਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਜਿਵੇਂ ਕਿ ਪ੍ਰਾਪਰਟੀ ਡੀਲਰ ਅਤੇ ਸ਼ੱਕੀ ਬੇਨਾਮੀਦਾਰ (ਉਹ ਵਿਅਕਤੀ ਜਿਸਦੇ ਨਾਂਅ 'ਤੇ ਬੇਨਾਮੀ ਜਾਇਦਾਦ ਰੱਖੀ ਗਈ ਹੈ) ਦੇ ਟਿਕਾਣੇ ਸ਼ਾਮਿਲ ਸਨ | ਹਵਾਲਾ ਰੋਕਥਾਮ ਕਾਨੂੰਨ ਤਹਿਤ ਈ.ਡੀ. ਵਲੋਂ ਦਰਜ ਕੀਤਾ ਗਿਆ ਇਹ ਮਾਮਲਾ ਭੁੱਲਰ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਰਿਸ਼ਵਤਖੋਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ 'ਚ ਸੀ.ਬੀ.ਆਈ. ਵਲੋਂ ਦਰਜ ਕੀਤੀਆਂ ਦੋ ਐਫ. ਆਈ. ਆਰਜ਼ 'ਤੇ ਆਧਾਰਿਤ ਹੈ | ਈ.ਡੀ. ਨੇ ਬਿਆਨ 'ਚ ਕਿਹਾ ਕਿ ਛਾਣਬੀਣ ਦੌਰਾਨ 1.4 ਕਰੋੜ ਰੁਪਏ ਜ਼ਬਤ/ਫ੍ਰੀਜ਼ ਕੀਤੇ ਗਏ ਤੇ ਹਵਾਲਾ ਗਤੀਵਿਧੀਆਂ ਨਾਲ ਸੰਬੰਧਿਤ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ |

ਪਿਛਲੀ ਖ਼ਬਰ ਪਾਕਿਸਤਾਨ-ਅਫ਼ਗਾਨਿਸਤਾਨ 'ਚ ਤਣਾਅ ਸਿਖ਼ਰ 'ਤੇ <br/> ਅਗਲੀ ਖ਼ਬਰ ਬਕਾਇਆ ਫੀਸਾਂ ਨਾ ਆਉਣ 'ਤੇ 12 ਕਾਲੋਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।