• ਬਲੋਚਿਸਤਾਨ ਦੇ ਚਮਨ ਖੇਤਰ 'ਚ ਤਾਲਿਬਾਨ ਵਲੋਂ ਗੋਲਾਬਾਰੀ • ਪਾਕਿਸਤਾਨੀ ਫ਼ੌਜ ਨੇ ਅਫ਼ਗਾਨ ਤਾਲਿਬਾਨ ਚੌਕੀਆਂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾ
ਅੰਮਿ੍ਤਸਰ, 29 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ 'ਚ ਤਣਾਅ ਇਕ ਵਾਰ ਫਿਰ ਸਿਖਰ 'ਤੇ ਪਹੁੰਚ ਗਿਆ ਹੈ | ਪਾਕਿ ਨੇ ਅਫ਼ਗਾਨ ਤਾਲਿਬਾਨ 'ਤੇ ਬਿਨਾਂ ਕਿਸੇ ਭੜਕਾਹਟ ਦੇ ਸੂਬਾ ਬਲੋਚਿਸਤਾਨ ਦੇ ਸਰਹੱਦੀ ਖੇਤਰ ਚਮਨ 'ਚ ਗੋਲਾਬਾਰੀ ਕਰਨ ਦਾ ਦੋਸ਼ ਲਗਾਇਆ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫ਼ਗਾਨ ਤਾਲਿਬਾਨ ਦੁਆਰਾ ਦਾਗਿਆ ਗਿਆ ਮੋਰਟਾਰ ਸ਼ੈੱਲ ਚਮਨ 'ਚ ਇਕ ਘਰ 'ਤੇ ਡਿੱਗਾ, ਜਿਸ ਨਾਲ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ | ਇਸ ਤੋਂ ਬਾਅਦ ਅਫ਼ਗਾਨ ਸਰਹੱਦੀ ਬਲਾਂ ਨੇ ਅੱਜ ਦੁਪਹਿਰ 12:00 ਵਜੇ ਦੇ ਕਰੀਬ ਚਮਨ ਜ਼ਿਲ੍ਹੇ ਦੇ ਅਬਤੂ ਕਰੇਜ਼ ਖੇਤਰ 'ਚ ਸਥਿਤ ਕੈਡਟ ਕਾਲਜ ਚਮਨ ਨੂੰ ਮੋਰਟਾਰ ਗੋਲਿਆਂ ਨਾਲ ਨਿਸ਼ਾਨਾ ਬਣਾਇਆ | ਜਿਸ ਦੇ ਜਵਾਬ 'ਚ ਪਾਕਿਸਤਾਨੀ ਫ਼ੌਜ ਵਲੋਂ ਅਫ਼ਗਾਨਿਸਤਾਨ ਦੇ ਦੂਰ-ਦੁਰਾਡੇ ਦੇ ਦੱਖਣ-ਪੱਛਮੀ ਖੇਤਰ 'ਚ ਕਈ ਅਫ਼ਗਾਨ ਤਾਲਿਬਾਨ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ |
ਪਾਕਿਸਤਾਨ-ਅਫ਼ਗਾਨਿਸਤਾਨ 'ਚ ਤਣਾਅ ਸਿਖ਼ਰ 'ਤੇ <br/>
ਅਜੀਤ ਡੈਸਕ
30-04-2026