ਜਮਸ਼ੇਰ ਖਾਸ, 29 ਅਪ੍ਰੈਲ (ਹਰਵਿੰਦਰ ਕੁਮਾਰ,) ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਅੱਜ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਜਾਣਕਾਰੀ ਦਿੰਦਿਆਂ ਏਐਸ ਆਈ ਨਰਾਇਣ ਗੌਰ ਨੇ ਦੱਸਿਆ ਕੀ ਗੁਰਪ੍ਰੀਤ ਸਿੰਘ ਉਰਫ ਗੱਗੂ ਪੁੱਤਰ ਜਸਵਿੰਦਰ ਪਾਲ ਸਿੰਘ ਪੱਤੀ ਮਾਨਾ ਦੀ ਜਮਸ਼ੇਰ ਖਾਸ ਥਾਣਾ ਸਦਰ ਜਲੰਧਰ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਇੱਥੇ ਜ਼ਿਕਰ ਯੋਗ ਹੈ ਕੀ ਦੋਸ਼ੀ ਨੂੰ ਸਟੇਸ਼ਨ ਕਾਲੋਨੀ ਤੋਂ ਗਿ੍ਫਤਾਰ ਕੀਤਾ ਗਿਆ ਹੈ ਜੋ ਕਿ ਥਾਣਾ ਸਦਰ ਜਲੰਧਰ ਤੋਂ ਕੁਛ ਦੂਰੀ ਤੇ ਪੈਂਦੀ ਹੈ | ਏਐਸਆਈ ਨਰਾਇਣ ਗੌਰ ਨੇ ਦੱਸਿਆ ਕੀ ਦੋਸ਼ੀ ਖਿਲਾਫ ਥਾਣਾ ਸਦਰ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |