16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਹਿ ਦੋਸ਼ੀ ਦਾ ਪੈਰੋਲ 'ਤੇ ਹੋਣਾ, ਦੂਜੇ ਦੋਸ਼ੀ ਦੀ ਫਰਲੋ 'ਚ ਅੜਿੱਕਾ ਨਹੀਂ-ਦਿੱਲੀ ਹਾਈ ਕੋਰਟ <br/>

ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਸਿਰਫ਼ ਇਸ ਲਈ ਕਿ ਕੋਈ ਸਹਿ-ਦੋਸ਼ੀ ਪਹਿਲਾਂ ਹੀ ਪੈਰੋਲ 'ਤੇ ਹੈ ਤਾਂ ਇਹ ਦੂਜੇ ਦੋਸ਼ੀ ਨੂੰ ਪੈਰੋਲ ਦੇਣ ਤੋਂ ਇਨਕਾਰ ਕਰਨ ਦਾ ਆਧਾਰ ਨਹੀਂ ਹੋ ਸਕਦਾ ¢ ਇਸ ਲਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਇਕ ਦੋਸ਼ੀ ਦੀ ਰਿਹਾਈ ਦਾ ਹੁਕਮ ਦਿੱਤਾ ਤਾਂ ਜੋ ਉਹ ਆਪਣੀ ਧੀ ਨੂੰ ਸਕੂਲ ਦਾਖ਼ਲੇ ਵਿਚ ਮਦਦ ਕਰ ਸਕੇ ¢ ਜਸਟਿਸ ਮਨੋਜ ਜੈਨ ਨੇ ਇਹ ਹੁਕਮ ਇਕ ਉਮਰ ਕੈਦੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਾਰੀ ਕੀਤਾ ¢ ਦੋਸ਼ੀ ਨੂੰ ਦੋ ਹਫ਼ਤਿਆਂ ਦੀ ਪੈਰੋਲ ਦਿੱਤੀ ਗਈ ਸੀ ਪਰ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਇਸ ਆਧਾਰ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦਾ ਸਹਿ-ਦੋਸ਼ੀ ਪਹਿਲਾਂ ਹੀ ਪੈਰੋਲ 'ਤੇ ਸੀ ¢ ਪਟੀਸ਼ਨਕਰਤਾ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਜਿਸ ਵਿਚ ਕਿਹਾ ਗਿਆ ਸੀ ਕਿ ਉਸ ਦੀ 16 ਸਾਲ ਦੀ ਧੀ ਦੇ ਗਿਆਰ੍ਹਵੀਂ ਜਮਾਤ ਵਿਚ ਦਾਖ਼ਲੇ ਲਈ ਉਸ ਦੀ ਮੌਜੂਦਗੀ ਜ਼ਰੂਰੀ ਹੈ | ਉਸ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਉਸ ਦਾ ਸਹਿ-ਦੋਸ਼ੀ ਆਪਣੀ ਪੈਰੋਲ ਵਧਾਉਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਨਾਲ ਉਸ ਦੀ ਆਪਣੀ ਰਿਹਾਈ ਵਿਚ ਹੋਰ ਦੇਰੀ ਹੋ ਸਕਦੀ ਹੈ ¢

ਪਿਛਲੀ ਖ਼ਬਰ ਸਿਆਸੀ ਬਦਲੇ ਦੀ ਖ਼ਾਤਰ ਨਿੱਜੀ ਆਜ਼ਾਦੀ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ-ਪਵਨ ਖੇੜਾ ਅਗਲੀ ਖ਼ਬਰ ਐਨ.ਆਈ.ਏ. ਅਦਾਲਤ ਵਲੋਂ ਲਸ਼ਕਰ-ਏ-ਤੋਇਬਾ ਦੇ ਇਕ ਕਾਰਕੁਨ ਨੂੰ 7 ਸਾਲ ਦੀ ਸਖ਼ਤ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।