16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਿਆਸੀ ਬਦਲੇ ਦੀ ਖ਼ਾਤਰ ਨਿੱਜੀ ਆਜ਼ਾਦੀ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ-ਪਵਨ ਖੇੜਾ

ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਪੀ.ਟੀ.ਆਈ.)-ਸੀਨੀਅਰ ਕਾਂਗਰਸੀ ਨੇਤਾ ਪਵਨ ਖੇੜਾ ਨੇ ਕਿਹਾ ਕਿ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਅਗਾਊਾ ਜ਼ਮਾਨਤ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਰਾਜਨੀਤਕ ਬਦਲਾ ਲੈਣ ਦੀ ਖਾਤਰ ਨਿੱਜੀ ਆਜ਼ਾਦੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ | ਇਸ ਦੌਰਾਨ ਉਨ੍ਹਾਂ ਨੇ ਪ੍ਰਮੁੱਖ ਕਾਂਗਰਸੀ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਅਰੁਜਨ ਖੜਗੇ, ਪਿ੍ਅੰਕਾ ਗਾਂਧੀ ਵਾਡਰਾ, ਕੇ. ਸੀ. ਵੇਣੂਗੋਪਾਲ ਅਤੇ ਜੈਰਾਮ ਰਮੇਸ਼ ਦੇ ਨਾਲ-ਨਾਲ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਅਤੇ ਪਾਰਟੀ ਵਰਕਰਾਂ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੇਰੀ ਜ਼ਮਾਨਤ ਨਾ ਸਿਰਫ਼ ਇਕ ਨਿੱਜੀ ਜਿੱਤ ਅਤੇ ਰਾਹਤ ਦਾ ਸਰੋਤ ਹੈ, ਸਗੋਂ ਉਨ੍ਹਾਂ ਲੋਕਾਂ ਲਈ ਇਕ ਚਿਤਾਵਨੀ ਵੀ ਹੈ ਕਿ ਜਿੰਨਾ ਚਿਰ ਅਸੀਂ ਇਕ ਸੰਵਿਧਾਨਕ ਲੋਕਤੰਤਰ ਬਣੇ ਰਹਾਂਗੇ, ਸਿਆਸੀ ਬਦਲਾਖੋਰੀ ਦੀ ਖ਼ਾਤਰ ਨਿੱਜੀ ਆਜ਼ਾਦੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਅੱਗੇ ਕਿਹਾ ਕਿ ਝੂਠ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਦਿਖਾਈ ਦੇਵੇ, ਸੱਚ ਦੀ ਹੀ ਹਮੇਸ਼ਾ ਜਿੱਤ ਹੁੰਦੀ ਹੈ |

ਪਿਛਲੀ ਖ਼ਬਰ 15 ਬੂਥਾਂ 'ਤੇ ਪਈਆਂ ਮੁੜ ਵੋਟਾਂ ਦੌਰਾਨ ਕਰੀਬ 90 ਫ਼ੀਸਦੀ ਵੋਟਿੰਗ <br/> ਅਗਲੀ ਖ਼ਬਰ ਸਹਿ ਦੋਸ਼ੀ ਦਾ ਪੈਰੋਲ 'ਤੇ ਹੋਣਾ, ਦੂਜੇ ਦੋਸ਼ੀ ਦੀ ਫਰਲੋ 'ਚ ਅੜਿੱਕਾ ਨਹੀਂ-ਦਿੱਲੀ ਹਾਈ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।