24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਸਾਮ ਦੇ ਰਾਜਪਾਲ ਵਲੋਂ ਹੇਮੰਤਾ ਬਿਸਵਾ ਨੂੰ ਸਰਕਾਰ ਬਣਾਉਣ ਦਾ ਸੱਦਾ <br/>

ਅਜੀਤ ਡੈਸਕ 11-05-2026

ਭਾਜਪਾ ਲਗਾਤਾਰ ਤੀਸਰੀ ਵਾਰ ਸੱਤਾ ਸੰਭਾਲਣ ਲਈ ਤਿਆਰ
ਗੁਹਾਟੀ, 10 ਮਈ (ਏਜੰਸੀ)-ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੇ ਮੁੱਖ ਮੰਤਰੀ ਚੁਣੇ ਗਏ ਹੇਮੰਤਾ ਬਿਸਵਾ ਸਰਮਾ ਨੂੰ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ, ਇਸ ਦੇ ਨਾਲ ਹੀ ਐਨ.ਡੀ.ਏ. ਸੂਬੇ 'ਚ ਲਗਾਤਾਰ ਤੀਸਰੀ ਵਾਰ ਸੱਤਾ ਸੰਭਾਲਣ ਲਈ ਤਿਆਰ ਹੈ | ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੇ ਬਾਅਦ ਸਰਮਾ ਨੇ ਗਠਜੋੜ ਦੇ ਨੇਤਾਵਾਂ ਨਾਲ ਲੋਕ ਭਵਨ 'ਚ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਰਸਮੀ ਤੌਰ 'ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਰਾਜਪਾਲ 12 ਮਈ ਨੂੰ ਸਰਮਾ ਤੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਹੁੰ ਚੁਕਾਉਣਗੇ | ਸਹੁੰ ਚੁੱਕ ਸਮਾਗਮ ਖਾਨਾਪਾਰਾ ਦੇ ਵੈਟਰਨਰੀ ਕਾਲਜ ਖੇਡ ਦੇ ਮੈਦਾਨ 'ਚ ਕਰਵਾਇਆ ਜਾਵੇਗਾ | ਇਹ ਅਸਾਮ 'ਚ ਲਗਾਤਾਰ ਤੀਸਰੀ ਐਨ.ਡੀ.ਏ. ਦੀ ਸਰਕਾਰ ਹੋਵੇਗੀ | ਭਗਵਾਂ ਪਾਰਟੀ ਦੀ ਅਗਵਾਈ ਵਾਲਾ ਪ੍ਰਸ਼ਾਸਨ ਪਹਿਲੀ ਵਾਰ 2016 'ਚ ਸੱਤਾ 'ਚ ਆਇਆ ਸੀ, ਜਿਸ ਦੀ ਕਮਾਨ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਦੇ ਹੱਥਾਂ 'ਚ ਸੀ | 2021 'ਚ ਮੁੱਖ ਮੰਤਰੀ ਬਣੇ ਸਰਮਾ ਕਾਂਗਰਸ ਦੇ ਇਲਾਵਾ ਕਿਸੇ ਹੋਰ ਪਾਰਟੀ ਤੋਂ ਲਗਾਤਾਰ ਦੋ ਵਾਰ ਮੁੱਖ ਮੰਤਰੀ ਬਣਨ ਵਾਲੇ ਇਕਲੌਤੇ ਨੇਤਾ ਹੋਣਗੇ | ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਸਰਮਾ ਤੇ ਹੋਰ ਆਗੂਆਂ ਨਾਲ ਲੋਕ ਭਵਨ 'ਚ ਗਏ | ਐਨ.ਡੀ.ਏ. 'ਚ ਅਸਾਮ ਗਣ ਪ੍ਰੀਸ਼ਦ ਤੇ ਬੋਡੋਲੈਂਡ ਪੀਪਲਜ਼ ਫਰੰਟ ਵੀ ਸ਼ਾਮਿਲ ਹਨ | 126 ਮੈਂਬਰਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਨੇ 82, ਜਦੋਂ ਕਿ ਅਸਾਮ ਗਣ ਪ੍ਰੀਸ਼ਦ ਤੇ ਬੋਡੋਲੈਂਡ ਪੀਪਲਜ਼ ਫਰੰਟ ਨੇ 10-10 ਸੀਟਾਂ ਜਿੱਤੀਆਂ | ਕੇਂਦਰੀ ਮੰਤਰੀ ਨੱਢਾ ਨੇ ਦੱਸਿਆ ਕਿ 12 ਮਈ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਤੇ ਹੋਰ ਵੱਡੇ ਆਗੂ ਮੌਜੂਦ ਰਹਿਣਗੇ |

ਪਿਛਲੀ ਖ਼ਬਰ ਬੈਂਗਲੁਰੂ 'ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਸਥਾਨ ਨੇੜੇ ਦੋ ਜੈਲੇਟਿਨ ਸਟਿੱਕਾਂ ਮਿਲੀਆਂ-1 ਹਿਰਾਸਤ 'ਚ <br/> ਅਗਲੀ ਖ਼ਬਰ ਸੰਜੀਵ ਅਰੋੜਾ ਖ਼ਿਲਾਫ਼ ਈ.ਡੀ. ਦੀ ਕਾਰਵਾਈ ਨੂੰ ਲੈ ਕੇ 'ਆਪ' ਵਲੋਂ ਪੰਜਾਬ ਭਰ 'ਚ ਭਾਜਪਾ ਦਫ਼ਤਰਾਂ ਦਾ ਘਿਰਾਓ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।