24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਤੇਲ ਕੰਪਨੀਆਂ ਨੂੰ ਰੋਜ਼ਾਨਾ ਪੈ ਰਿਹਾ 1600 ਤੋਂ 1700 ਕਰੋੜ ਰੁਪਏ ਦਾ ਘਾਟਾ

ਅਜੀਤ ਡੈਸਕ 11-05-2026
ਨਵੀਂ ਦਿੱਲੀ, 10 ਮਈ (ਉਪਮਾ ਡਾਗਾ ਪਾਰਥ)-ਮੱਧ ਪੂਰਬ 'ਚ ਚੱਲ ਰਹੇ ਤਣਾਅ ਦਰਮਿਆਨ ਭਾਰਤ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਪਿਛਲੇ ਦਸ ਹਫ਼ਤਿਆਂ ਤੋਂ ਰੋਜ਼ਾਨਾ ਤਕਰੀਬਨ 1600 ਤੋਂ 1700 ਕਰੋੜ ਰੁਪਏ ਤੱਕ ਦਾ ਨੁਕਸਾਨ ਝੱਲ ਰਹੀਆਂ ਹਨ, ਜਿਸ ਦਾ ਕਾਰਨ ਹੈ ਕਿ ਖਪਤਕਾਰਾਂ 'ਤੇ ਆਰਥਿਕ ਬੋਝ ਘੱਟ ਕਰਨ ਲਈ ਉਹ ਉਨ੍ਹਾਂ ਨੂੰ ਪੁਰਾਣੀ ਕੀਮਤ 'ਤੇ ਹੀ ਤੇਲ ਦੇ ਰਹੀਆਂ ਹਨ | ਹਲਕਿਆਂ ਮੁਤਾਬਿਕ ਤਿੰਨ ਸਰਕਾਰੀ ਕੰਪਨੀਆਂ-ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਲਿਮਟਿਡ ਨੂੰ ਹਾਲੇ ਤੱਕ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ, ਕਿਉਂਕਿ ਆਲਮੀ ਤੌਰ 'ਤੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਭਾਰਤ 'ਚ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ, ਜਦਕਿ ਘਰੇਲੂ ਐਲ.ਪੀ.ਜੀ ਅਤੇ ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ | ਹਲਕਿਆਂ ਮੁਤਾਬਿਕ ਹੁਣ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਧਣਾ ਤਕਰੀਬਨ ਨਿਸਚਿਤ ਮੰਨਿਆ ਜਾ ਰਿਹਾ ਹੈ | ਹਾਲਾਂਕਿ ਇਸ ਦਾ ਸਮਾਂ ਅਤੇ ਵਾਧੇ ਦੀ ਮਾਤਰਾ ਸਿਆਸੀ ਫ਼ੈਸਲਾ ਹੋਏਗਾ |

ਪਿਛਲੀ ਖ਼ਬਰ ਸੰਜੀਵ ਅਰੋੜਾ ਨੇ ਭਾਜਪਾ 'ਚ ਸ਼ਾਮਿਲ ਹੋਣ ਦੀ ਥਾਂ 'ਤੇ ਜੇਲ੍ਹ ਜਾਣਾ ਚੁਣਿਆ- ਕੇਜਰੀਵਾਲ ਅਗਲੀ ਖ਼ਬਰ ਬੈਂਗਲੁਰੂ 'ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਸਥਾਨ ਨੇੜੇ ਦੋ ਜੈਲੇਟਿਨ ਸਟਿੱਕਾਂ ਮਿਲੀਆਂ-1 ਹਿਰਾਸਤ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।