04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ਼ਾਂਤੀ ਲਈ ਭਾਰਤ ਨਿਭਾਅ ਸਕਦਾ ਵੱਡੀ ਭੂਮਿਕਾ-ਅਰਾਘਚੀ

ਅਜੀਤ ਡੈਸਕ 16-05-2026
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਭਾਰਤ ਦੀ ਭੂਮਿਕਾ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਈਰਾਨ ਖਿੱਤੇ 'ਚ ਸ਼ਾਂਤੀ ਲਈ ਭਾਰਤ ਵਲੋਂ ਨਿਭਾਈ ਜਾ ਸਕਣ ਵਾਲੀ ਕਿਸੇ ਵੀ ਵੱਡੀ ਭੂਮਿਕਾ ਦਾ ਸਵਾਗਤ ਕਰਦਾ ਹੈ | ਅਰਾਘਚੀ ਨੇ ਈਰਾਨ ਦਾ ਪੱਖ ਰੱਖਦਿਆਂ ਕਿਹਾ ਕਿ ਅਸੀਂ ਮੁੜ ਤੋਂ ਜੰਗ ਸ਼ੁਰੂ ਕਰ ਸਕਦੇ ਹਾਂ ਪਰ ਅਸੀਂ ਕੂਟਨੀਤੀ ਲਈ ਵੀ ਤਿਆਰ ਹਾਂ | ਉਨ੍ਹਾਂ ਅਮਰੀਕੀ ਰੁਖ਼ 'ਤੇ ਬੇਇਤਬਾਰੀ ਪ੍ਰਗਟਾਉਂਦਿਆਂ ਕਿਹਾ ਕਿ ਮੌਜੂਦਾ ਗੱਲਬਾਤ ਬੇਭਰੋਸਗੀ ਅਤੇ ਅਮਰੀਕਾ ਵਲੋਂ ਵਿਰੋਧਾਭਾਸੀ ਸੰਦੇਸ਼ਾਂ ਤੋਂ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੇ ਕੋਲ ਅਮਰੀਕੀਆਂ 'ਤੇ ਭਰੋਸਾ ਨਾ ਕਰਨ ਦੇ ਹਰ ਕਾਰਨ ਮੌਜੂਦ ਹਨ, ਜਦਕਿ ਉਨ੍ਹਾਂ ਕੋਲ ਸਾਡੇ 'ਤੇ ਭਰੋਸਾ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ | ਅਰਾਘਚੀ ਨੇ ਕਿਹਾ ਕਿ ਅਸੀਂ ਹਾਲੇ ਜੰਗਬੰਦੀ ਦੀ ਸਥਿਤੀ 'ਚ ਹਾਂ ਹਾਲਾਂਕਿ ਇਹ ਬਹੁਤ ਅਸਥਿਰ ਹੈ, ਪਰ ਅਸੀਂ ਇਸ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਕੂਟਨੀਤੀ ਨੂੰ ਇਕ ਹੋਰ ਮੌਕਾ ਮਿਲ ਸਕੇ | ਉਨ੍ਹਾਂ ਕਿਹਾ ਕਿ ਈਰਾਨ ਸਿਰਫ਼ ਸਨਮਾਨਜਨਕ ਭਾਸ਼ਾ 'ਚ ਕੀਤੀ ਗਈ ਗੱਲਬਾਤ ਦਾ ਜਵਾਬ ਦਿੰਦਾ ਹੈ |
ਜੈਸ਼ੰਕਰ ਨਾਲ ਮੁਲਾਕਾਤ
ਬਿ੍ਕਸ ਬੈਠਕ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ, ਜਿਸ ਦੀ ਜਾਣਕਾਰੀ ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ ਰਾਹੀਂ ਸਾਂਝੀ ਕੀਤੀ | ਵਿਦੇਸ਼ ਮੰਤਰੀ ਨੇ ਲਿਖਿਆ ਕਿ ਪੱਛਮੀ ਏਸ਼ੀਆ ਦੇ ਹਾਲਾਤ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਆਪਸੀ ਹਿੱਤ ਨਾਲ ਜੁੜੇ ਦੁਵੱਲੇ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਵਟਾਂਦਰਾ ਕੀਤਾ ਗਿਆ |

ਪਿਛਲੀ ਖ਼ਬਰ ਮਹਿੰਗਾ ਹੋਣ ਦੇ ਬਾਵਜੂਦ ਕੁਝ ਪੈਟਰੋਲ ਪੰਪਾਂ 'ਤੇ ਪ੍ਰੀਮੀਅਮ ਤੇਲ ਦੀ ਜ਼ਿਆਦਾ ਸਪਲਾਈ ਅਗਲੀ ਖ਼ਬਰ ਤਾਈਵਾਨ ਲਈ ਵੱਡੇ ਹਥਿਆਰ ਪੈਕੇਜ ਨਾਲ ਅੱਗੇ ਵਧਣ ਬਾਰੇ ਤੈਅ ਨਹੀਂ ਕੀਤਾ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।