04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਹਿੰਗਾ ਹੋਣ ਦੇ ਬਾਵਜੂਦ ਕੁਝ ਪੈਟਰੋਲ ਪੰਪਾਂ 'ਤੇ ਪ੍ਰੀਮੀਅਮ ਤੇਲ ਦੀ ਜ਼ਿਆਦਾ ਸਪਲਾਈ

ਅਜੀਤ ਡੈਸਕ 16-05-2026
ਜਲੰਧਰ, 15 ਮਈ (ਸ਼ਿਵ ਸ਼ਰਮਾ)-ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 3-3 ਰੁਪਏ ਮਹਿੰਗਾ ਹੋਣ ਤੋਂ ਬਾਅਦ ਵੀ ਅਜੇ ਤੱਕ ਕਈ ਪੈਟਰੋਲ ਪੰਪਾਂ 'ਤੇ ਪ੍ਰੀਮੀਅਮ ਤੇਲ ਨਾਲੋਂ ਸਸਤੇ ਤੇਲ ਦੀ ਸਪਲਾਈ ਆਮ ਨਹੀਂ ਹੋ ਸਕੀ ਹੈ ਪਰ ਹੁਣ ਆਉਣ ਵਾਲੇ ਦਿਨਾਂ ਵਿਚ ਤੇਲ ਕੰਪਨੀਆਂ ਆਮ ਤੇਲ ਦੀ ਸਪਲਾਈ ਵਿਚ ਵਾਧਾ ਕਰ ਸਕਦੀਆਂ ਹਨ | ਕੇਂਦਰ ਨੇ ਤੇਲ ਕੰਪਨੀਆਂ ਨੂੰ ਪੈ ਰਹੇ ਘਾਟੇ ਨੂੰ ਦੂਰ ਕਰਨ ਲਈ ਪਹਿਲਾਂ ਹੀ 10 ਰੁਪਏ ਐਕਸਾਈਜ਼ ਘਟਾ ਦਿੱਤਾ ਸੀ ਪਰ ਹੁਣ 3-3 ਰੁਪਏ ਪ੍ਰਤੀ ਲੀਟਰ ਤੇਲ ਮਹਿੰਗਾ ਹੋਣ ਤੋਂ ਬਾਅਦ ਵੀ ਤੇਲ ਕੰਪਨੀਆਂ ਵਲੋਂ ਆਉਂਦੇ ਸਮੇਂ ਵਿਚ ਤੇਲ ਕੀਮਤਾਂ ਦੀ ਹਰ 15 ਦਿਨਾਂ ਵਿਚ ਸਮੀਖਿਆ ਕਰਕੇ ਕੀਮਤਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ | ਪੱਛਮੀ ਏਸ਼ੀਆ ਦੇ ਸੰਕਟ ਕਰਕੇ ਤਾਂ ਵੱਡੇ ਖਪਤਕਾਰਾਂ ਨੂੰ ਦਿੱਤੇ ਜਾਣ ਵਾਲੇ ਤੇਲ ਦੀ ਕੀਮਤ ਵਿਚ 22 ਰੁਪਏ ਲੀਟਰ ਵਾਧਾ ਕਰ ਦਿੱਤਾ ਗਿਆ ਸੀ | ਇਸ ਵੇਲੇ ਪਹਿਲਾਂ ਪੈਟਰੋਲ 100.69 ਰੁਪਏ ਤੇ ਡੀਜ਼ਲ 90.48 ਰੁਪਏ ਦੇ ਕਰੀਬ ਪੁੱਜ ਗਿਆ ਹੈ |

ਪਿਛਲੀ ਖ਼ਬਰ ਪੰਜਾਬ 'ਚ ਪੈਟਰੋਲ 100 ਤੋਂ ਪਾਰ, ਡੀਜ਼ਲ 90.35 'ਤੇ ਪੁੱਜਾ ਅਗਲੀ ਖ਼ਬਰ ਸ਼ਾਂਤੀ ਲਈ ਭਾਰਤ ਨਿਭਾਅ ਸਕਦਾ ਵੱਡੀ ਭੂਮਿਕਾ-ਅਰਾਘਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।