15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦਿੱਲੀ ਪੁਲਿਸ ਵਲੋਂ ਪੰਜਾਬ ਦਾ ਇਮੀਗ੍ਰੇਸ਼ਨ ਸਲਾਹਕਾਰ ਗਿ੍ਫ਼ਤਾਰ <br/>

ਅਜੀਤ ਡੈਸਕ 18-05-2026
ਬਹੁ-ਕਰੋੜੀ ਵੀਜ਼ਾ ਧੋਖਾਧੜੀ ਮਾਮਲਾ-
ਨਵੀਂ ਦਿੱਲੀ, 17 ਮਈ (ਏਜੰਸੀ)-ਦਿੱਲੀ ਪੁਲਿਸ ਨੇ ਇਕ ਇਮੀਗ੍ਰੇਸ਼ਨ ਸਲਾਹਕਾਰ (ਕੰਸਲਟੈਂਟ) ਨੂੰ ਗਿ੍ਫ਼ਤਾਰ ਕੀਤਾ ਹੈ | ਉਸ 'ਤੇ ਦੋਸ਼ ਹੈ ਕਿ ਉਸ ਨੇ ਇਕ ਔਰਤ ਨਾਲ ਕਰੀਬ 1.83 ਕਰੋੜ ਰੁਪਏ ਦੀ ਧੋਖਾਧੜੀ ਕੀਤੀ | ਉਸ ਨੇ ਔਰਤ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਉਹ ਇਕ ਕਾਰੋਬਾਰੀ ਨਿਵੇਸ਼ ਪ੍ਰੋਗਰਾਮ ਜ਼ਰੀਏ ਉਸ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਦਿਵਾ ਦੇਵੇਗਾ | ਪੁਲਿਸ ਮੁਤਾਬਿਕ ਕਥਿਤ ਦੋਸ਼ੀ ਧਰਮਿੰਦਰ ਸ਼ਰਮਾ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਵਿਦੇਸ਼ੀ ਨਿਵੇਸ਼ ਪ੍ਰੋਗਰਾਮ 'ਚ ਆਪਣੀ ਮੁਹਾਰਤ ਦਾ ਦਾਅਵਾ ਕੀਤਾ ਸੀ | ਪਰ ਉਸ ਨੇ ਉਸ ਪੈਸੇ ਨੂੰ ਹੜੱਪ ਲਿਆ ਜੋ ਔਰਤ ਨੇ ਨਿਵੇਸ਼ ਲਈ ਭੇਜਿਆ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਬਾਅਦ ਬਿਹਤਰ ਰੁਜ਼ਗਾਰ ਦੇ ਮੌਕਿਆਂ ਦੀ ਭਾਲ 'ਚ ਕੈਨੇਡਾ ਜਾਣ ਦੀ ਯੋਜਨਾ ਬਣਾਈ ਸੀ | ਇਸੇ ਦੌਰਾਨ ਉਹ ਸ਼ਰਮਾ ਦੇ ਸੰਪਰਕ 'ਚ ਆਈ ਤੇ ਸ਼ਰਮਾ ਨੇ ਖੁਦ ਨੂੰ ਇਕ ਇਮੀਗ੍ਰੇਸ਼ਨ ਕੰਸਲਟੈਂਸੀ ਫਰਮ ਦਾ ਡਾਇਰੈਕਟਰ (ਆਪ੍ਰੇਸ਼ਨਜ਼) ਦੱਸਿਆ ਸੀ | ਉਸ ਨੇ ਔਰਤ ਨੂੰ ਭਰੋਸਾ ਦਿਵਾਇਆ ਸੀ ਕਿ ਇਸ ਨਿਵੇਸ਼ ਜ਼ਰੀਏ ਉਸ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਮਿਲ ਜਾਏਗੀ, ਨਾਲ ਹੀ ਉਸ ਨੂੰ ਵਰਕ ਪਰਮਿਟ ਤੇ ਕਾਰੋਬਾਰ 'ਚ ਮਾਲਕੀ ਦੇ ਹੱਕ ਮਿਲਣਗੇ | ਉਸ ਨੇ ਕੁਝ ਤਿਆਰ ਕੀਤੇ ਦਸਤਾਵੇਜ਼ਾਂ 'ਚ ਵਿਖਾਇਆ ਕਿ ਉਹ (ਔਰਤ) ਕੈਨੇਡਾ ਦੀ ਇਕ ਹਾਸਪੀਟੈਲਟੀ ਕੰਪਨੀ 'ਚ ਡਾਇਰੈਕਟਰ ਤੇ ਸ਼ੇਅਰਹੋਲਡਰ ਬਣ ਜਾਏਗੀ | ਪਰ ਜਾਂਚ 'ਚ ਪਤਾ ਲੱਗਾ ਕਿ ਅਜਿਹਾ ਕੁਝ ਵੀ ਨਹੀਂ ਸੀ ਅਤੇ ਵਿਦੇਸ਼ੀ ਬੈਂਕ ਖਾਤਿਆਂ 'ਚ ਪੈਸੇ ਮਿਲਣ ਦੇ ਬਾਅਦ ਕਥਿਤ ਦੋਸ਼ੀ ਤੇ ਉਸ ਦੇ ਸਾਥੀਆਂ ਨੇ ਇਹ ਪੈਸਾ ਹੜੱਪ ਲਿਆ | ਕੈਨੇਡੀਅਨ ਅਧਿਕਾਰੀਆਂ ਨੇ ਔਰਤ ਦੇ ਵੀਜ਼ੇ ਨੂੰ ਤਿੰਨ ਵਾਰ ਰੱਦ ਕਰ ਦਿੱਤਾ ਸੀ, ਇਸ ਦੇ ਬਾਵਜੂਦ ਸ਼ਰਮਾ ਉਸ ਨੂੰ ਗੁਮਰਾਹ ਕਰਦਾ ਰਿਹਾ | ਪੁਲਿਸ ਨੇ ਕਥਿਤ ਦੋਸ਼ੀ ਕੋਲੋਂ ਇਕ ਲੈਪਟਾਪ ਵੀ ਬਰਾਮਦ ਕੀਤਾ ਹੈ | ਪੰਜਾਬ ਦੇ ਡੇਰਾਬੱਸੀ ਦਾ ਰਹਿਣ ਵਾਲਾ ਸ਼ਰਮਾ ਐਮ.ਬੀ.ਏ. ਗ੍ਰੈਜੂਏਟ ਹੈ ਤੇ ਖੁਦ ਨੂੰ ਪੇਸ਼ੇਵਰ ਇਮੀਗ੍ਰੇਸ਼ਨ ਤੇ ਵਿਦੇਸ਼ੀ ਨਿਵੇਸ਼ ਸਲਾਹਕਾਰ ਵਜੋਂ ਪੇਸ਼ ਕਰਦਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 34 ਤੋਂ ਵੱਧ ਕੇ 38 ਹੋਈ ਅਗਲੀ ਖ਼ਬਰ ਰੂਸ 'ਚ ਡਰੋਨ ਹਮਲੇ 'ਚ ਇਕ ਭਾਰਤੀ ਸਮੇਤ 3 ਦੀ ਮÏਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।