28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵੀ.ਡੀ. ਸਤੀਸ਼ਨ ਨੇ ਕੇਰਲਮ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ <br/>

ਅਜੀਤ ਡੈਸਕ 19-05-2026

ਤਿਰੂਵਨੰਤਪੁਰਮ, 18 ਮਈ (ਪੀ.ਟੀ.ਆਈ.)-ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐਫ ਨੂੰ ਇਕ ਦਹਾਕੇ ਬਾਅਦ ਕੇਰਲਮ 'ਚ ਸੱਤਾ 'ਚ ਵਾਪਸ ਲਿਆਉਣ ਵਾਲੇ ਅਤੇ ਖੱਬੇ ਮੋਰਚੇ ਨੂੰ ਪੂਰੀ ਤਰ੍ਹਾਂ ਹਰਾਉਣ ਵਾਲੇ ਵੀ.ਡੀ. ਸਤੀਸ਼ਨ ਨੇ ਅੱਜ ਕੇਰਲਮ ਦੇ ਮੁੱਖ ਮੰਤਰੀ ਦੇ ਰੂਪ ਵਜੋਂ ਸਹੁੰ ਚੁੱਕ ਲਈ ਹੈ | ਉਨ੍ਹਾਂ ਦੇ ਮੰਤਰੀ ਮੰਡਲ ਦੇ ਵੀਹ ਮੈਂਬਰਾਂ ਨੇ ਵੀ ਉਨ੍ਹਾਂ ਦੇ ਨਾਲ ਹੀ ਸਹੁੰ ਚੁੱਕੀ, ਜਿਨ੍ਹਾਂ 'ਚ ਰਮੇਸ਼ ਚੇਨੀਥਲਾ ਵੀ ਸ਼ਾਮਿਲ ਸਨ | ਕੇਰਲਮ ਵਿਚ ਚੇਨੀਥਲਾ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਇਕ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ | ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਇਕ ਸ਼ਾਨਦਾਰ ਸਮਾਰੋਹ 'ਚ ਚੇਨੀਥਲਾ ਸਮੇਤ ਕੈਬਨਿਟ ਦੇ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ | ਸੰਯੁਕਤ ਲੋਕਤੰਤਰਿਕ ਮੋਰਚਾ (ਯੂ.ਡੀ.ਐਫ.) ਦੇ ਦੂਸਰੇ ਸਭ ਤੋਂ ਵੱਡੇ ਦਲ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ.) ਸਮੇਤ ਗਠਜੋੜ ਦੇ ਹੋਰ ਦਲਾਂ ਨੂੰ ਵੀ ਮੰਤਰੀ ਮੰਡਲ 'ਚ ਸਥਾਨ ਦਿੱਤਾ ਗਿਆ ਹੈ | ਸਤੀਸ਼ਨ ਨੇ ਹਜ਼ਾਰਾਂ ਸਮਰਥਕਾਂ ਦੇ ਭਾਰੀ ਸਮਰਥਨ ਅਤੇ ਨਾਅਰਿਆਂ ਦੌਰਾਨ ਪ੍ਰਮਾਤਮਾ ਦੇ ਨਾਮ 'ਤੇ ਸਹੁੰ ਚੁੱਕੀ | ਸਤੀਸ਼ਨ ਤੋਂ ਇਲਾਵਾ ਨਵੀਂ ਕੈਬਨਿਟ ਵਿਚ ਸੀਨੀਅਰ ਕਾਂਗਰਸੀ ਨੇਤਾ ਚੇਨੀਥਲਾ, ਕੇ. ਮੁਰਲੀਧਰਨ, ਏ.ਪੀ. ਅਨਿਲ ਕੁਮਾਰ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਸੰਨੀ ਜੋਸਫ਼ ਸ਼ਾਮਿਲ ਹਨ | ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੀਨੀਅਰ ਪਾਰਟੀ ਨੇਤਾ ਰਾਹੁਲ ਗਾਂਧੀ ਅਤੇ ਪਿ੍ਯੰਕਾ ਗਾਂਧੀ ਵਾਡਰਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ | ਆਈ.ਯੂ.ਐਮ.ਐਲ. ਦੇ ਸੀਨੀਅਰ ਨੇਤਾ ਪੀ.ਕੇ. ਕੁਨਹਾਲੀਕੁੱਟੀ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਦੇ ਨੇਤਾ ਸ਼ਿਬੂ ਬੇਬੀ ਜੌਨ, ਕੇਰਲ ਕਾਂਗਰਸ ਦੇ ਮੋਨਸ ਜੋਸਫ਼, ਕੇਰਲ ਕਾਂਗਰਸ (ਜੈਕਬ) ਦੇ ਨੇਤਾ ਅਨੂਪ ਜੈਕਬ ਅਤੇ ਕਮਿਊਨਿਸਟ ਮਾਰਕਸਵਾਦੀ ਪਾਰਟੀ (ਸੀ.ਐਮ.ਪੀ.) ਦੇ ਨੇਤਾ ਸੀ.ਪੀ. ਜੌਨ ਨੇ ਵੀ ਸਹੁੰ ਚੁੱਕੀ | ਇਸ ਮੌਕੇ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਸਿੱਧਰਮਈਆ (ਕਰਨਾਟਕ), ਏ. ਰੇਵੰਤ ਰੈਡੀ (ਤੇਲੰਗਾਨਾ) ਅਤੇ ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼) ਦੇ ਨਾਲ-ਨਾਲ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਆਈ.ਪੀ.ਐੱਲ.-2026-ਅੱਜ ਦੇ ਮੈਚ ਅਗਲੀ ਖ਼ਬਰ ਮੋਦੀ ਵਲੋਂ ਪੱਛਮੀ ਏਸ਼ੀਆ ਤੇ ਯੂਕਰੇਨ 'ਚ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।