28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਇਹ ਖ਼ਤਰਨਾਕ ਅਤੇ ਨਾ-ਸਵੀਕਾਰਨ ਯੋਗ-ਯੂ.ਏ.ਈ. ਪ੍ਰਮਾਣੂ ਪਲਾਂਟ ਹਮਲੇ 'ਤੇ ਭਾਰਤ ਦਾ ਪ੍ਰਤੀਕਰਮ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਅਮਰੀਕਾ ਅਤੇ ਈਰਾਨ 'ਚ ਜੰਗਬੰਦੀ ਨੂੰ ਲੈ ਕੇ ਚੱਲ ਰਹੀ ਗੱਲਬਾਤ ਦਰਮਿਆਨ ਈਰਾਨ ਵਲੋਂ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਪ੍ਰਮਾਣੂ ਊਰਜਾ ਪਲਾਂਟ 'ਤੇ ਕੀਤੇ ਹਮਲੇ ਨੂੰ ਲੈ ਕੇ ਭਾਰਤ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਭਾਰਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ | ਸੋਮਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਕ ਬਿਆਨ ਜਾਰੀ ਕਰਕੇ ਇਸ ਹਮਲੇ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂ.ਏ.ਈ. 'ਚ ਬਰਾਕ ਪ੍ਰਮਾਣੂ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਬਹੁਤ ਚਿੰਤਾਜਨਕ ਹੈ | ਬਿਆਨ 'ਚ ਅੱਗੇ ਕਿਹਾ ਗਿਆ ਕਿ ਅਜਿਹੀਆਂ ਹਰਕਤਾਂ ਬਿਲਕੁਲ ਵੀ ਸਵੀਕਾਰ ਕਰਨ ਯੋਗ ਨਹੀਂ ਹਨ ਅਤੇ ਇਹ ਤਣਾਅ ਨੂੰ ਖ਼ਤਰਨਾਕ ਪੱਧਰ 'ਤੇ ਲੈ ਜਾ ਸਕਦਾ ਹੈ | ਭਾਰਤ ਨੇ ਕਿਹਾ ਕਿ ਅਸੀਂ ਸਾਰੀਆਂ ਧਿਰਾਂ ਨੂੰ ਛੇਤੀ ਤੋਂ ਛੇਤੀ ਸੰਜਮ ਵਰਤਣ ਅਤੇ ਗੱਲਬਾਤ ਤੇ ਕੂਟਨੀਤੀ ਦੀ ਰਾਹ 'ਤੇ ਪਰਤਣ ਦੀ ਅਪੀਲ ਕਰਦੇ ਹਾਂ |

ਪਿਛਲੀ ਖ਼ਬਰ ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ਆਈ.ਸੀ.ਈ. ਦੀ ਰਡਾਰ 'ਤੇ ਅਗਲੀ ਖ਼ਬਰ ਟਰੰਪ ਤੋਂ ਬਾਅਦ ਪੁਤਿਨ ਦਾ ਚੀਨ ਦੌਰਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।