28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਟਰੰਪ ਤੋਂ ਬਾਅਦ ਪੁਤਿਨ ਦਾ ਚੀਨ ਦੌਰਾ ਅੱਜ ਤੋਂ

ਅਜੀਤ ਡੈਸਕ 19-05-2026

ਬੀਜਿੰਗ, 18 ਮਈ (ਏਜੰਸੀ)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਨੂੰ ਚੀਨ ਦੀ ਯਾਤਰਾ 'ਤੇ ਜਾਣਗੇ | ਇਹ ਯਾਤਰਾ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਦੇ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ
ਗੱਲਬਾਤ ਲਈ ਬੀਜਿੰਗ ਦੌਰੇ ਦੇ ਬਾਅਦ ਹੋ ਰਹੀ ਹੈ | ਚੀਨੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਪੁਤਿਨ ਦੀ ਦੋ ਦਿਨਾ ਯਾਤਰਾ ਦੌਰਾਨ, ਸ਼ੀ ਅਤੇ ਪੁਤਿਨ ਦੁਵੱਲੇ ਸੰਬੰਧਾਂ, ਵੱਖ-ਵੱਖ ਖੇਤਰਾਂ 'ਚ ਸਹਿਯੋਗ, ਆਪਸੀ ਹਿਤ ਦੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ | ਬੀਜਿੰਗ 'ਚ ਮੀਡੀਆ ਬ੍ਰੀਫਿੰਗ 'ਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਯਾਕੁਨ ਨੇ ਦੱਸਿਆ ਕਿ ਇਹ ਪੁਤਿਨ ਦੀ ਚੀਨ ਦੀ 25ਵੀਂ ਯਾਤਰਾ ਹੋਵੇਗੀ, ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਗੂੜ੍ਹੇ ਰਣਨੀਤਕ ਸੰਬੰਧਾਂ ਦੇ ਨਾਲ-ਨਾਲ ਨੇਤਾਵਾਂ ਦਰਮਿਆਨ ਮਜ਼ਬੂਤ ਦੋਸਤੀ ਅਤੇ ਤਾਲਮੇਲ 'ਤੇ ਜ਼ੋਰ ਦਿੱਤਾ | ਗੁਓ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਯਾਤਰਾ ਨੂੰ ਚੀਨ-ਰੂਸ ਸੰਬੰਧਾਂ ਦੇ ਵਿਕਾਸ ਨੂੰ ਇਕ ਉੱਚ ਪੱਧਰ ਤੱਕ ਲੈ ਜਾਣ ਦੇ ਮੌਕੇ ਦੇ ਰੂਪ 'ਚ ਦੇਖਣਗੀਆਂ, ਜਿਸ ਨਾਲ ਦੁਨੀਆ 'ਚ ਜ਼ਿਆਦਾ ਸਥਿਰਤਾ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ | ਈਰਾਨ ਰੂਸ ਅਤੇ ਚੀਨ ਦੋਵਾਂ ਦਾ ਗੂੜ੍ਹਾ ਰਣਨੀਤਕ ਸਹਿਯੋਗੀ ਹੈ | ਦੋਵੇਂ ਦੇਸ਼ ਈਰਾਨ ਨੂੰ ਹਥਿਆਰਾਂ ਦੇ ਪ੍ਰਮੁੱਖ ਸਪਲਾਈਕਰਤਾ ਹਨ | ਇਸ ਦੇ ਇਲਾਵਾ ਚੀਨ ਅਮਰੀਕੀ ਪਾਬੰਦੀਆਂ ਦੀ ਪ੍ਰਵਾਹ ਕੀਤੇ ਬਿਨਾਂ ਈਰਾਨ ਤੋਂ 90 ਫੀਸਦੀ ਤੇਲ ਦਰਾਮਦ ਕਰਦਾ ਹੈ |

ਪਿਛਲੀ ਖ਼ਬਰ ਇਹ ਖ਼ਤਰਨਾਕ ਅਤੇ ਨਾ-ਸਵੀਕਾਰਨ ਯੋਗ-ਯੂ.ਏ.ਈ. ਪ੍ਰਮਾਣੂ ਪਲਾਂਟ ਹਮਲੇ 'ਤੇ ਭਾਰਤ ਦਾ ਪ੍ਰਤੀਕਰਮ ਅਗਲੀ ਖ਼ਬਰ ਮਾਂ-ਬੋਲੀ ਪੰਜਾਬੀ ਭਾਸ਼ਾ ਦੀ ਸਥਿਤੀ ਬੇਹੱਦ ਚਿੰਤਾਜਨਕ-ਸਕੂਲੀ ਤੇ ਉੱਚ ਸਿੱਖਿਆ 'ਚ ਨਤੀਜਿਆਂ ਨੇ ਖੜ੍ਹੇ ਕੀਤੇ ਗੰਭੀਰ ਸਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।