24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਵਾਮੁਕਤ ਹੋਏ ਸੀ.ਡੀ.ਐਸ. ਜਨਰਲ ਚੌਹਾਨ

ਅਜੀਤ ਡੈਸਕ 31-05-2026
ਨਵੀਂ ਦਿੱਲੀ, 30 ਮਈ (ਏਜੰਸੀ)-ਸੇਵਾਮੁਕਤ ਹੋ ਰਹੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐਸ.) ਜਨਰਲ ਅਨਿਲ ਚੌਹਾਨ ਨੇ ਆਪਣੇ ਤਿੰਨ ਸਾਲ ਅਤੇ ਅੱਠ ਮਹੀਨਿਆਂ ਦੇ ਕਾਰਜਕਾਲ ਨੂੰ 'ਬੇਹੱਦ ਤਸੱਲੀਬਖਸ਼' ਦੱਸਿਆ, ਜਿਸ ਦÏਰਾਨ ਉਨ੍ਹਾਂ ਦਾ ਮੁੱਖ ਧਿਆਨ ਤਿੰਨਾਂ ਸੈਨਾਵਾਂ ਵਿਚਾਲੇ ਤਾਲਮੇਲ ਬਿਠਾਉਣ 'ਤੇ ਰਿਹਾ | ਲੈਫ਼ਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਾਮਨੀ (ਸੇਵਾਮੁਕਤ) ਐਤਵਾਰ ਨੂੰ ਭਾਰਤ ਦੇ ਅਗਲੇ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਅਹੁਦਾ ਸੰਭਾਲਣਗੇ | ਤਿੰਨਾਂ ਸੈਨਾਵਾਂ ਦੇ ਗਾਰਡ ਆਫ਼ ਆਨਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾਮੁਕਤ ਹੋ ਰਹੇ ਸੀ.ਡੀ.ਐਸ. ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ | ਪੂਰਬੀ ਸੈਨਾ ਕਮਾਂਡਰ ਰਹੇ ਜਨਰਲ ਚੌਹਾਨ ਨੇ ਸਤੰਬਰ 2022 'ਚ ਦੇਸ਼ ਦੇ ਸੀਨੀਅਰ ਫ਼ੌਜੀ ਕਮਾਂਡਰ ਵਜੋਂ ਅਹੁਦਾ ਸੰਭਾਲਿਆ ਸੀ, ਜਦੋਂ ਪਹਿਲੇ ਸੀ.ਡੀ.ਐਸ. ਜਨਰਲ ਬਿਪਿਨ ਰਾਵਤ ਦੀ ਤਾਮਿਲਨਾਡੂ 'ਚ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ | ਆਪਣੇ ਕਾਰਜਕਾਲ ਦÏਰਾਨ ਉਨ੍ਹਾਂ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਮਿਲ ਕੇ 'ਆਪ੍ਰੇਸ਼ਨ ਸੰਧੂਰ' ਦੀ ਯੋਜਨਾਬੰਦੀ ਅਤੇ ਅਮਲ 'ਚ ਅਹਿਮ ਭੂਮਿਕਾ ਨਿਭਾਈ | ਜਨਰਲ ਚੌਹਾਨ, ਜੋ 1981 'ਚ 11 ਗੋਰਖਾ ਰਾਈਫਲਜ਼ 'ਚ ਕਮਿਸ਼ਨ ਹੋਏ ਸਨ, ਨੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ 'ਚ ਅੱਤਵਾਦ ਵਿਰੋਧੀ ਕਾਰਵਾਈਆਂ 'ਚ ਵਿਆਪਕ ਤਜਰਬਾ ਹਾਸਿਲ ਕੀਤਾ ਹੈ ਅਤੇ ਉਨ੍ਹਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਸਮੇਤ ਕਈ ਵੱਕਾਰੀ ਤਗਮਿਆਂ ਨਾਲ ਨਿਵਾਜਿਆ ਗਿਆ ਹੈ |

ਪਿਛਲੀ ਖ਼ਬਰ ਜਾਅਲੀ ਦਸਤਖ਼ਤ ਮਾਮਲੇ 'ਚ ਸੀ.ਆਈ.ਡੀ. ਵਲੋਂ ਸੰਮਨ ਅਗਲੀ ਖ਼ਬਰ ਸੂਬੇ ਦੇ ਸਕੂਲਾਂ 'ਚ 1 ਤੋਂ 30 ਜੂਨ ਤੱਕ ਛੁੱਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।