25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜਾਅਲੀ ਦਸਤਖ਼ਤ ਮਾਮਲੇ 'ਚ ਸੀ.ਆਈ.ਡੀ. ਵਲੋਂ ਸੰਮਨ

ਅਜੀਤ ਡੈਸਕ 31-05-2026
ਕੋਲਕਾਤਾ, 30 ਮਈ (ਪੀ.ਟੀ.ਆਈ.)-ਪੱਛਮੀ ਬੰਗਾਲ ਸੀ.ਆਈ.ਡੀ. ਨੇ ਸਨਿਚਰਵਾਰ ਨੂੰ ਟੀ.ਐੱਮ.ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਇੱਕ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਇੱਕ ਪਾਰਟੀ ਵਿਧਾਇਕ ਵਲੋਂ ਜਾਅਲੀ ਦਸਤਖ਼ਤ ਦੀ ਕਥਿਤ ਵਰਤੋਂ ਦੀ ਜਾਂਚ ਦੇ ਸਬੰਧ ਵਿੱਚ ਸੀ.ਆਈ.ਡੀ. ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ¢ ਇਹ ਮਾਮਲਾ ਸ਼ੋਭਨਦੇਬ ਚਟੋਪਾਧਿਆਏ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਦੇ ਸਮਰਥਨ ਵਿੱਚ ਵਿਧਾਨ ਸਭਾ ਸਕੱਤਰੇਤ ਨੂੰ ਸੌਂਪੇ ਗਏ ਇੱਕ ਪੱਤਰ ਨਾਲ ਸੰਬੰਧਿਤ ਹੈ¢ ਸੀ.ਆਈ.ਡੀ. ਸੂਤਰਾਂ ਨੇ ਨੋਟਿਸ ਨੂੰ 'ਸੰਮਨ' ਦੱਸਿਆ, ਜਿਸ ਵਿੱਚ ਬੈਨਰਜੀ ਨੂੰ ਸੋਮਵਾਰ ਦੁਪਹਿਰ 12 ਵਜੇ ਭਵਾਨੀ ਭਵਨ ਵਿੱਚ ਏਜੰਸੀ ਦੇ ਮੁੱਖ ਦਫਤਰ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ¢ ਟੀ.ਐੱਮ.ਸੀ. ਆਗੂ ਨੇ ਕਿਹਾ, 'ਮੈਂ ਉਨ੍ਹਾਂ ਦੀਆਂ ਧਮਕੀਆਂ ਅੱਗੇ ਨਹੀਂ ਝੁਕਾਂਗਾ, ਨਾ ਹੀ ਮੈਂ ਭੱਜਾਂਗਾ¢ ਮੈਂ ਕੋਲਕਾਤਾ ਅਤੇ ਦਿੱਲੀ ਦੋਵਾਂ ਵਿੱਚ ਲਗਭਗ 10-12 ਵਾਰ ਈ.ਡੀ. ਅਤੇ ਸੀ.ਬੀ.ਆਈ. ਦਾ ਸਾਹਮਣਾ ਕਰ ਚੁੱਕਾ ਹਾਂ¢ ਹੁਣ, ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ ਤੋਂ ਬਾਅਦ, ਉਹ ਮੈਨੂੰ ਗਿ੍ਫ਼ਤਾਰ ਕਰਨ ਲਈ ਕੋਲਕਾਤਾ ਪੁਲਿਸ, ਸੀ.ਆਈ.ਡੀ. ਅਤੇ ਕੋਲਕਾਤਾ ਨਗਰ ਨਿਗਮ ਨੂੰ ਹਥਿਆਰਾਂ ਵਜੋਂ ਵਰਤ ਰਹੇ ਹਨ¢ ਉਨ੍ਹਾਂ ਨੂੰ ਮੈਨੂੰ ਗਿ੍ਫ਼ਤਾਰ ਕਰਨ ਦਿਓ, ਮੈਂ ਭੱਜ ਨਹੀਂ ਰਿਹਾ¢'

ਪਿਛਲੀ ਖ਼ਬਰ ਸਰਹੱਦੀ ਜ਼ਿਲਿ੍ਹਆਂ 'ਚ ਜਨਸੰਖਿਆ 'ਚ ਬਦਲਾਅ ਸਭ ਤੋਂ ਗੰਭੀਰ ਚੁਣੌਤੀ-ਅਮਿਤ ਸ਼ਾਹ <br/> ਅਗਲੀ ਖ਼ਬਰ ਸੇਵਾਮੁਕਤ ਹੋਏ ਸੀ.ਡੀ.ਐਸ. ਜਨਰਲ ਚੌਹਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।