25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਹੱਦੀ ਜ਼ਿਲਿ੍ਹਆਂ 'ਚ ਜਨਸੰਖਿਆ 'ਚ ਬਦਲਾਅ ਸਭ ਤੋਂ ਗੰਭੀਰ ਚੁਣੌਤੀ-ਅਮਿਤ ਸ਼ਾਹ <br/>

ਅਜੀਤ ਡੈਸਕ 31-05-2026
ਅਹਿਮਦਾਬਾਦ, 30 ਮਈ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲਿ੍ਹਆਂ 'ਚ ਜਨਸੰਖਿਆ ਤਬਦੀਲੀਆਂ ਨੂੰ ਦੇਸ਼ ਦੇ ਸਾਹਮਣੇ 'ਸਭ ਤੋਂ ਗੰਭੀਰ ਚੁਣੌਤੀ' ਕਰਾਰ ਦਿੱਤਾ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿਗਰਾਨੀ ਅਤੇ ਰਿਪੋਰਟਿੰਗ ਕਰਨ ਦਾ ਸੱਦਾ ਦਿੱਤਾ | ਭਾਰਤ-ਪਾਕਿ ਸਰਹੱਦ 'ਤੇ ਸਥਿਤ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁਜ ਵਿਖੇ ਇਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼ਾਹ ਨੇ ਇਹ ਵੀ ਕਿਹਾ ਕਿ ਸਰਹੱਦੀ ਜ਼ਿਲਿ੍ਹਆਂ ਦੇ ਪ੍ਰਸ਼ਾਸਨ ਨੂੰ ਮੌਜੂਦਾ ਘੁਸਪੈਠੀਆਂ ਦੀ ਪਛਾਣ ਯਕੀਨੀ ਕਰਨ ਅਤੇ ਡਰੋਨ ਤੇ ਨਸ਼ੀਲੇ ਪਦਾਰਥਾਂ ਨਾਲ ਸੰਬਿੰਧਤ ਖ਼ਤਰਿਆਂ 'ਤੇ ਨਜ਼ਰ ਰੱਖਣ ਲਈ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐਸ.ਓ.ਪੀ.) ਬਣਾਉਣੀਆਂ ਚਾਹੀਦੀਆਂ ਹਨ | ਸਮੀਖਿਆ ਮੀਟਿੰਗ 'ਚ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦ ਨਾਲ 0 ਤੋਂ 15 ਕਿਲੋਮੀਟਰ ਦੀ ਪੱਟੀ ਦੇ ਅੰਦਰ ਅਣਅਧਿਕਾਰਤ ਕਬਜ਼ਿਆਂ ਪ੍ਰਤੀ ਜ਼ੀਰੋ-ਸਹਿਣਸ਼ੀਲਤਾਂ ਪਹੁੰਚ ਅਪਣਾਉਣ ਅਤੇ ਸਰਹੱਦੀ ਖੇਤਰਾਂ 'ਚ ਕੱਟੜਪੰਥ ਦੇ ਕੇਂਦਰਾਂ 'ਤੇ ਨੇੜਿਓਾ ਨਜ਼ਰ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ | ਸ਼ਾਹ ਨੇ ਉਦਯੋਗਿਕ ਇਕਾਈਆਂ ਦੀ ਸਥਾਪਨਾ ਕਾਰਨ ਸਰਹੱਦੀ ਖੇਤਰਾਂ 'ਚ ਹੋ ਰਹੇ ਉਲਟ ਪ੍ਰਵਾਸ ਨੂੰ ਇਕ ਸਵਾਗਤਯੋਗ ਵਿਕਾਸ ਦੱਸਿਆ ਅਤੇ ਕਿਹਾ ਕਿ ਹਰ ਕਿਸੇ ਨੂੰ ਮੌਜੂਦਾ ਗੈਰ-ਕਾਨੂੰਨੀ ਘੁਸਪੈਠੀਆਂ ਨੂੰ ਦੇਸ਼ ਨਿਕਾਲਾ ਯਕੀਨੀ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਉਪ ਮੁੱਖ ਮੰਤਰੀ ਹਰਸ਼ ਸੰਘਵੀ, ਸੀਨੀਅਰ ਅਧਿਕਾਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਮੇਘਾਲਿਆ 'ਚ ਅੱਤਵਾਦ ਵਿਰੋਧੀ ਫ਼ੌਜੀ ਅਭਿਆਸ <br/> ਅਗਲੀ ਖ਼ਬਰ ਜਾਅਲੀ ਦਸਤਖ਼ਤ ਮਾਮਲੇ 'ਚ ਸੀ.ਆਈ.ਡੀ. ਵਲੋਂ ਸੰਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।