ਨਵੀਂ ਦਿੱਲੀ, 4 ਜੂਨ (ਪੀ. ਟੀ. ਆਈ.)-ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਆਪਣੇ ਸੱਤ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ, ਜਿਸ ਅਨੁਸਾਰ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਕਰਨਾਟਕ ਤੋਂ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ¢ਪਾਰਟੀ ਨੇ ਮਨਸੂਰ ਅਲੀ ਖ਼ਾਨ ਦੇ ਨਾਲ ਕਰਨਾਟਕ ਤੋਂ ਆਪਣੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਇੰਚਾਰਜ ਪਵਨ ਖੇੜਾ ਨੂੰ ਵੀ ਮੈਦਾਨ 'ਚ ਉਤਾਰਿਆ ਹੈ | ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ, ਸੰਗਠਨ, ਕੇ.ਸੀ. ਵੇਣੂਗੋਪਾਲ ਵਲੋਂ ਜਾਰੀ ਬਿਆਨ ਅਨੁਸਾਰ ਕਾਂਗਰਸ ਨੇ ਮੱਧ ਪ੍ਰਦੇਸ਼ 'ਚ ਰਾਜ ਸਭਾ ਚੋਣਾਂ ਲਈ ਆਪਣੀ ਨੇਤਾ ਮੀਨਾਕਸ਼ੀ ਨਟਰਾਜਨ ਨੂੰ ਉਮੀਦਵਾਰ ਬਣਾਇਆ ਹੈ¢ ਉਹ ਸਾਬਕਾ ਸੰਸਦ ਮੈਂਬਰ ਰਹਿ ਚੁੱਕੀ ਹੈ¢ਪਾਰਟੀ ਨੇ ਤਾਮਿਲਨਾਡੂ 'ਚ ਰਾਜ ਸਭਾ ਚੋਣ ਲਈ ਡੇਟਾ ਐਨਾਲਿਟਿਕਸ ਅਤੇ ਪ੍ਰੋਫੈਸ਼ਨਲਜ਼ ਵਿੰਗ ਦੇ ਮੁਖੀ ਪ੍ਰਵੀਨ ਚੱਕਰਵਰਤੀ ਨੂੰ ਵੀ ਮੈਦਾਨ 'ਚ ਉਤਾਰਿਆ ਹੈ | ਇਸ ਤੋਂ ਇਲਾਵਾ ਰਾਜਸਥਾਨ ਤੋਂ ਨੀਰਜ ਡਾਂਗੀ ਨੂੰ ਵੀ ਨਾਮਜ਼ਦ ਕੀਤਾ ਹੈ¢ਪ੍ਰਣਵ ਝਾਅ, ਜੋ ਇਸ ਸਮੇਂ ਕਾਂਗਰਸ ਪ੍ਰਧਾਨ ਨਾਲ ਜੁੜੇ ਹੋਏ ਹਨ, ਨੂੰ ਝਾਰਖੰਡ ਤੋਂ ਨਾਮਜ਼ਦ ਕੀਤਾ ਗਿਆ ਹੈ¢