31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅਮਰੀਕੀ ਸੰਸਦ ਵਲੋਂ ਈਰਾਨ ਨਾਲ ਜੰਗ ਰੋਕਣ ਲਈ ਮਤਾ ਪਾਸ <br/>

ਅਜੀਤ ਡੈਸਕ 05-06-2026

ਤਲ ਅਵੀਵ/ਤਹਿਰਾਨ/ ਵਾਸ਼ਿੰਗਟਨ, ਸੈਕਰਾਮੈਂਟੋ, 4 ਜੂਨ (ਏਜੰਸੀਆਂ, ਹੁਸਨ ਲੜੋਆ ਬੰਗਾ)-ਅਮਰੀਕੀ ਪ੍ਰਤੀਨਿਧੀ ਸਭਾ ਨੇ ਈਰਾਨ ਵਿਰੁੱਧ ਜਾਰੀ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਪ੍ਰਸਤਾਵ ਪਾਸ ਕਰ ਦਿੱਤਾ ਹੈ¢ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਫੌਜੀ ਕਾਰਵਾਈ ਜਾਰੀ ਨਹੀਂ ਰੱਖ ਸਕਦੇ¢ਹਾਊਸ ਆਫ ਰਿਪ੍ਰੇਜੈਂਟੇਟਿਵਸ 'ਚ ਇਹ ਪ੍ਰਸਤਾਵ 215-208 ਦੇ ਵੋਟਾਂ ਨਾਲ ਪਾਸ ਹੋਇਆ¢ ਚਾਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦੇ ਨਾਲ ਵੋਟ ਪਾ ਕੇ ਟਰੰਪ ਦੇ ਵਿਰੁੱਧ ਰੁਖ ਅਪਣਾਇਆ ¢ ਪ੍ਰਸਤਾਵ ਦੇ ਤਹਿਤ ਟਰੰਪ ਨੂੰ ਈਰਾਨ ਦੇ ਵਿਰੁੱਧ ਅੱਗੇ ਦੀ ਫੌਜੀ ਕਾਰਵਾਈ ਦੇ ਲਈ ਕਾਂਗਰਸ ਤੋਂ ਮਨਜ਼ੂਰੀ ਲੈਣੀ ਪਵੇੇਗੀ | ਮਨਜ਼ੂਰੀ ਨਾ ਮਿਲਣ 'ਤੇ ਮਤਾ ਅਮਰੀਕੀ ਫੌਜੀ ਬਲਾਂ ਨੂੰ ਵਾਪਿਸ ਬੁਲਾਉਣ ਦੀ ਮੰਗ ਕੀਤੀ ਗਈ ਹੈ¢ ਪ੍ਰਸਤਾਵ ਹੁਣ ਸੈਨੇਟ 'ਚ ਜਾਵੇਗਾ¢ ਉੱਥੇ ਮਨਜ਼ੂਰੀ ਤੋਂ ਬਾਅਦ, ਇਸਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ¢ ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਟਰੰਪ ਇਸ ਪ੍ਰਸਤਾਵ ਨੂੰ ਵੀਟੋ ਕਰ ਸਕਦੇ ਹਨ¢ਇਸ ਤੋਂ ਪਹਿਲਾਂ, ਟਰੰਪ ਨੇ ਇੱਕ ਪੋਡਕਾਸਟ ਇੰਟਰਵਿਊ 'ਚ ਕਿਹਾ ਸੀ ਕਿ ਉਸਨੇ ਈਰਾਨ ਵਿਰੁੱਧ ਕਾਰਵਾਈ ਕਰਨ ਦਾ ਖੁਦ ਫੈਸਲਾ ਲਿਆ ਸੀ¢ ਉਨ੍ਹਾਂ ਨੇ ਕਿਹਾ ਸੀ, 'ਕਿਸੇ ਨੇ ਮੈਨੂੰ ਇਸ ਲਈ ਉਕਸਾਇਆ ਜਾਂ ਪ੍ਰਭਾਵਿਤ ਨਹੀਂ ਕੀਤਾ¢ ਇਹ ਮੇਰਾ ਆਪਣਾ ਫੈਸਲਾ ਸੀ¢' ਵੋਟ ਨੂੰ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਅੰਦਰ ਵਧ ਰਹੀ ਅਸਹਿਮਤੀ ਵਜੋਂ ਦੇਖਿਆ ਜਾ ਰਿਹਾ ਹੈ¢ ਈਰਾਨ ਯੁੱਧ ਲਈ ਅਮਰੀਕਾ 'ਚ ਜਨਤਕ ਸਮਰਥਨ ਵੀ ਸੀਮਤ ਰਿਹਾ ਹੈ, ਅਤੇ ਬਾਲਣ ਦੀਆਂ ਵਧਦੀਆਂ ਕੀਮਤਾਂ ਬਾਰੇ ਚਿੰਤਾਵਾਂ ਬਰਕਰਾਰ ਹਨ¢
ਇਜ਼ਰਾਈਲੀ ਫੌਜ ਨੇ ਦੱਖਣੀ ਲਿਬਨਾਨ ਦੇ ਲੋਕਾਂ ਨੂੰ ਨਦੀ ਦੇ ਦੱਖਣ ਵਾਲੇ ਇਲਾਕਿਆਂ 'ਚ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ | ਫੌਜ ਦਾ ਕਹਿਣਾ ਹੈ ਕਿ ਖੇਤਰ 'ਚ ਹਿਜ਼ਬੁੱਲਾ ਠਿਕਾਣਿਆਂ ਵਿਰੁੱਧ ਕਾਰਵਾਈਆਂ ਜਾਰੀ ਹਨ¢ ਇਜ਼ਾਰਈਲੀ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਰੀ ਇੱਕ ਬਿਆਨ 'ਚ, ਕਿਹਾ ਕਿ ਅਗਲੀ ਸੂਚਨਾ ਤੱਕ ਲੋਕਾਂ ਨੂੰ ਜ਼ਹਰਾਨੀ ਨਦੀ ਦੇ ਦੱਖਣ ਦੇ ਵੱਲ ਜਾਣ ਤੋਂ ਬਚਣਾ ਚਾਹੀਦਾ ਹੈ¢ ਫੌਜ ਦੇ ਅਨੁਸਾਰ, ਦੱਖਣੀ ਲਿਬਨਾਨ 'ਚ ਹਿਜ਼ਬੁੱਲਾ ਨਾਲ ਜੁੜੇ ਢਾਂਚਿਆਂ ਅਤੇ ਠਿਕਾਣਿਆਂ ਵਿਰੁੱਧ ਕਾਰਵਾਈ ਜਾਰੀ ਹੈ¢ ਕਈ ਪਿੰਡਾਂ ਦੇ ਆਲੇ-ਦੁਆਲੇ ਫੌਜੀ ਕਾਰਵਾਈਆਂ ਵੀ ਚੱਲ ਰਹੀਆਂ ਹਨ¢ ਇਜ਼ਰਾਈਲ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਖੇਤਰ 'ਚ ਜਾਣ ਵਾਲਿਆਂ ਦੀ ਜਾਨ ਖ਼ਤਰੇ 'ਚ ਪੈ ਸਕਦੀ ਹੈ¢ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਇਜ਼ਰਾਈਲੀ ਅਤੇ ਲਿਬਨਾਨੀ ਸਰਕਾਰਾਂ ਹਾਲ ਹੀ ਵਿੱਚ ਅਮਰੀਕੀ ਵਿਚੋਲਗੀ ਹੇਠ ਜੰਗਬੰਦੀ ਲਾਗੂ ਕਰਨ ਲਈ ਸਹਿਮਤ ਹੋਈਆਂ ਹਨ¢ ਇਸ ਦੇ ਬਾਵਜੂਦ, ਦੱਖਣੀ ਲਿਬਨਾਨ 'ਚ ਫੌਜੀ ਕਾਰਵਾਈ ਅਤੇ ਹਵਾਈ ਹਮਲੇ ਜਾਰੀ ਹਨ¢
ਮੱਧ ਪੂਰਬ 'ਚ ਟਕਰਾਅ ਵਧਣ ਨਾਲ ਅਮਰੀਕੀ ਬਾਜ਼ਾਰ ਡਿੱਗੇ
ਮੱਧ ਪੂਰਬ 'ਚ ਵਧਦੇ ਤਣਾਅ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ 'ਤੇ ਵੀ ਦਿੱਸਿਆ¢ ਕੁਵੈਤ 'ਤੇ ਹਮਲੇ ਤੋਂ ਬਾਅਦ, ਨਿਵੇਸ਼ਕਾਂ ਨੇ ਜੋਖ਼ਮ ਭਰੇ ਨਿਵੇਸ਼ਾਂ ਤੋਂ ਪ੍ਰਹੇਜ਼ ਕੀਤਾ, ਜਿਸ ਕਾਰਨ ਬਾਜ਼ਾਰ 'ਚ ਗਿਰਾਵਟ ਆਈ¢ਵੀਰਵਾਰ ਨੂੰ ਅਮਰੀਕੀ ਬਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਕਮਜ਼ੋਰੀ ਦੇ ਸੰਕੇਤ ਦਿਖਾਈ ਦੇਣ ਲੱਗੇ¢ ਡਾਊ ਜੋਨਸ ਫਿਊਚਰਜ਼ ਲਗਭਗ ਸਥਿਰ ਰਹੇ, ਪਰ ਐੱਸ ਅਤੇ ਪੀ 500 ਫਿਊਚਰਜ਼ 0.5 ਫੀਸਦੀ ਡਿੱਗ ਗਏ ਅਤੇ ਤਕਨਾਲੋਜੀ ਕੰਪਨੀਆਂ ਵਾਲੇ ਨੈਸਡੈਕ-100 ਫਿਊਚਰਜ਼ 'ਚ 0.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ |
ਜੰਗਬੰਦੀ ਦੇ ਬਾਵਜੂਦ ਲਿਬਨਾਨ 'ਚ ਇਜ਼ਰਾਈਲੀ ਹਮਲਾ
ਅਮਰੀਕੀ ਵਿਚੋਲਗੀ ਹੇਠ ਇਜ਼ਰਾਈਲ ਅਤੇ ਲਿਬਨਾਨ ਦੇ ਯੁੱਧ ਨੂੰ ਰੋਕਣ ਲਈ ਸਹਿਮਤ ਹੋਣ ਤੋਂ ਕੁਝ ਘੰਟਿਆਂ ਬਾਅਦ, ਦੱਖਣੀ ਲਿਬਨਾਨ 'ਚ ਇੱਕ ਇਜ਼ਰਾਈਲੀ ਡਰੋਨ ਹਮਲਾ ਹੋਇਆ¢ ਹਮਲੇ 'ਚ ਕਈ ਲੋਕ ਜ਼ਖ਼ਮੀ ਹੋ ਗਏ¢ ਲਿਬਨਾਨ ਦੀ ਰਾਸ਼ਟਰੀ ਖ਼ਬਰ ਏਜੰਸੀ ਦੇ ਅਨੁਸਾਰ, ਇੱਕ ਇਜ਼ਰਾਈਲੀ ਡਰੋਨ ਨੇ ਦੱਖਣੀ ਲਿਬਨਾਨ 'ਚ ਜੇਫਤਾ-ਕਫਰਵਾ ਸੜਕ 'ਤੇ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ¢ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲੇ 'ਚ ਕਈ ਲੋਕ ਜ਼ਖ਼ਮੀ ਹੋਏ ਹਨ¢ ਹਾਲਾਂਕਿ, ਜ਼ਖ਼ਮੀਆਂ ਦੀ ਗਿਣਤੀ ਅਤੇ ਸਥਿਤੀ ਦਾ ਖੁਲਾਸਾ ਨਹੀਂ ਕੀਤਾ ਗਿਆ¢

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਨਿਆਂਪਾਲਿਕਾ 'ਚ ਏ.ਆਈ. ਦੀ ਵਰਤੋਂ ਬਾਰੇ ਖਰੜਾ ਨਿਯਮ ਜਾਰੀ ਅਗਲੀ ਖ਼ਬਰ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।