31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਿੱਖਿਆ ਦੇ ਖੇਤਰ 'ਚ ਪੰਜਾਬ ਬਣਿਆ ਦੇਸ਼ ਦਾ ਨੰਬਰ ਇਕ ਸੂਬਾ-ਕੇਜਰੀਵਾਲ <br/>

ਅਜੀਤ ਡੈਸਕ 05-06-2026
ਨਵੀਂ ਦਿੱਲੀ, 4 ਜੂਨ (ਏਜੰਸੀ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਮਹਿਜ਼ ਚਾਰ ਸਾਲਾਂ 'ਚ ਹੀ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਨੰਬਰ ਵਨ ਬਣਾ ਦਿੱਤਾ ਹੈ | ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਦੀ ਸਿੱਖਿਆ 'ਚ ਕਦੇ 27ਵੇਂ ਸਥਾਨ 'ਤੇ ਰਿਹਾ ਪੰਜਾਬ ਅੱਜ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ | ਇਹ ਸਰਵੇ ਕੇਂਦਰ ਸਰਕਾਰ ਦੇ ਨੀਤੀ ਕਮਿਸ਼ਨ ਦਾ ਹੈ, ਜਿਸ ਦੇ ਅਨੁਸਾਰ ਪੰਜਾਬ ਨੇ ਕੇਰਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ | ਦਿੱਲੀ 'ਚ ਸਿੱਖਿਆ ਕਾਂਤੀ ਦੇ ਬਾਅਦ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੀ ਇਤਿਹਾਸਕ ਬਦਲਾਅ ਹੋ ਰਿਹਾ ਹੈ | ਉਨ੍ਹਾਂ ਨੇ ਮਾਨ ਸਰਕਾਰ ਦੀ ਤਰੀਫ਼ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਪ੍ਰਾਪਤੀ ਹੈ ਕਿ ਮਹਿਜ ਚਾਰ ਸਾਲਾਂ 'ਚ ਹੀ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਨੰਬਰ ਇਕ ਸੂਬਾ ਬਣਾ ਦਿੱਤਾ | ਅੱਜ ਪੰਜਾਬ ਦੀ ਸਿੱਖਿਆ ਵਿਵਸਥਾ 'ਚ ਜ਼ਬਰਦਸਤ ਆਤਮਵਿਸ਼ਵਾਸ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਨੀਟ ਅਤੇ ਜੇ.ਈ.ਈ. ਪਾਸ ਕਰ ਰਹੇ ਹਨ | ਇਹ ਸਾਡਾ ਸਰਵੇਖਣ ਨਹੀਂ, ਸਗੋਂ ਕੇਂਦਰ ਸਰਕਾਰ ਦੇ ਨੀਤੀ ਕਮਿਸ਼ਨ ਦਾ ਸਿੱਖਿਆ ਸਰਵੇਖਣ ਹੈ | ਸਾਲ 2020 ਦੇ ਸਰਵੇਖਣ 'ਚ ਪੰਜਾਬ 27ਵੇਂ ਨੰਬਰ 'ਤੇ ਸੀ ਪ੍ਰੰਤੂ ਸਾਡੀ ਸਰਕਾਰ ਬਣਨ ਤੋਂ ਬਾਅਦ ਮਹਿਜ਼ ਚਾਰ ਸਾਲਾਂ 'ਚ ਇਹ 27ਵੇਂ ਨੰਬਰ ਤੋਂ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ | ਇਹ ਬਹੁਤ ਵੱਡੀ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਭ ਤੋਂ ਵੱਧ ਧਿਆਨ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਦਿੰਦੀ ਹੈ |

ਪਿਛਲੀ ਖ਼ਬਰ ਮੋਰੀਗਾਓਾ (ਅਸਾਮ) ਦੇ ਮੇਯੋਂਗ 'ਚ ਇਕ ਅਗਲੀ ਖ਼ਬਰ ਸੀ.ਜੇ.ਪੀ. ਵਲੋਂ ਜੇ.ਈ.ਈ. ਡਾਟਾ ਲੀਕ 'ਤੇ ਸਰਕਾਰ 'ਤੇ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।