31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੀ.ਜੇ.ਪੀ. ਵਲੋਂ ਜੇ.ਈ.ਈ. ਡਾਟਾ ਲੀਕ 'ਤੇ ਸਰਕਾਰ 'ਤੇ ਹਮਲਾ <br/>

ਅਜੀਤ ਡੈਸਕ 05-06-2026
ਨਵੀਂ ਦਿੱਲੀ, 4 ਜੂਨ (ਏਜੰਸੀ)-ਕਾਕਰੋਚ ਜਨਤਾ ਪਾਰਟੀ ਨੇ ਵੀਰਵਾਰ ਨੂੰ ਕਿਹਾ ਕਿ ਜੇ. ਈ. ਈ. (ਐਡਵਾਂਸ) 2026 ਦੇ ਉਮੀਦਵਾਰਾਂ ਦੇ ਡਾਟਾ ਲੀਕ ਦੀ ਘਟਨਾ, ਜੋ ਨਤੀਜਾ ਪੋਰਟਲ 'ਚ ਕਲਾਊਡ ਸਟੋਰੇਜ਼ ਕਾਨਫਿਗਰੇਸ਼ਨ ਦੀ ਸਮੱਸਿਆ ਕਾਰਨ ਹੋਈ, ਦਿਖਾਉਂਦੀ ਹੈ ਕਿ ਦੇਸ਼ ਦੀ ਸਿੱਖਿਆ ਵਿਵਸਥਾ ਅਤੇ ਡਿਜ਼ੀਟਲ ਬੁਨਿਆਦੀ ਢਾਂਚੇ ਨੂੰ ਚਲਾਉਣ ਵਾਲੇ ਲੋਕ ਕਿੰਨੇ ਅਸਮਰੱਥ ਹਨ | ਇਸ ਮੁਹਿੰਮ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣ | ਉਨ੍ਹਾਂ ਕਿਹਾ ਕਿ ਪ੍ਰਧਾਨ ਸਿੱਖਿਆ ਖੇਤਰ 'ਚ ਜਵਾਬਦੇਹੀ ਯਕੀਨੀ ਬਣਾਉਣ 'ਚ ਪੂਰੀ ਤਰਾਂ ਅਸਫਲ ਰਹੇ ਹਨ | ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸੀ. ਜੇ. ਪੀ. ਨੇਤਾਵਾਂ ਨੇ ਕਿਹਾ ਕਿ ਇਸ ਘਟਨਾ ਨੇ ਵਿਦਿਆਰਥੀਆਂ ਦੇ ਡਾਟਾ ਦੀ ਸੁਰੱਖਿਆ ਅਤੇ ਪ੍ਰੀਖਿਆ ਪ੍ਰਣਾਲੀਆਂ ਨੂੰ ਸੰਭਾਲਣ ਦੇ ਸਰਕਾਰੀ ਤਰੀਕੇ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ | ਸੀ. ਜੇ. ਪੀ. ਦੇ ਬੁਲਾਰੇ ਆਸ਼ੂਤੋਸ਼ ਰਾਂਕਾ, ਜੋ ਆਈ. ਆਈ. ਟੀ. ਕਾਨਪੁਰ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਹਨ ਅਤੇ ਜਿਨ੍ਹਾਂ ਨੂੰ ਬੁੱਧਵਾਰ ਨੂੰ ਇਸ ਮੁਹਿੰਮ ਦਾ ਬੁਲਾਰਾ ਨਿਯੁਕਤ ਕੀਤਾ ਗਿਆ, ਨੇ ਕਿਹਾ ਕਿ ਉਮੀਦਵਾਰਾਂ ਦੀ ਜਾਣਕਾਰੀ ਦਾ ਲੀਕ ਹੋਣਾ ਸਾਈਬਰ ਸੁਰੱਖਿਆ ਉਪਾਵਾਂ ਦੀ ਖਰਾਬ ਸਥਿਤੀ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਧਰਮੇਂਦਰ ਪ੍ਰਧਾਨ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣ |

ਪਿਛਲੀ ਖ਼ਬਰ ਸਿੱਖਿਆ ਦੇ ਖੇਤਰ 'ਚ ਪੰਜਾਬ ਬਣਿਆ ਦੇਸ਼ ਦਾ ਨੰਬਰ ਇਕ ਸੂਬਾ-ਕੇਜਰੀਵਾਲ <br/> ਅਗਲੀ ਖ਼ਬਰ 2026 ਦੀ ਮੁਢਲੀ ਪ੍ਰੀਖਿਆ 'ਚ ਚਿਹਰਾ ਪਛਾਣ ਪ੍ਰੋਟੋਕਾਲ ਸਫਲਤਾਪੂਰਵਕ ਲਾਗੂ-ਯੂ. ਪੀ. ਐਸ. ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।