31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

2026 ਦੀ ਮੁਢਲੀ ਪ੍ਰੀਖਿਆ 'ਚ ਚਿਹਰਾ ਪਛਾਣ ਪ੍ਰੋਟੋਕਾਲ ਸਫਲਤਾਪੂਰਵਕ ਲਾਗੂ-ਯੂ. ਪੀ. ਐਸ. ਸੀ. <br/>

ਅਜੀਤ ਡੈਸਕ 05-06-2026
ਨਵੀਂ ਦਿੱਲੀ, 4 ਜੂਨ (ਏਜੰਸੀ)-ਸੰਘ ਲੋਕ ਸੇਵਾ ਕਮਿਸ਼ਨ ਨੇ 2026 ਦੀ ਸਿਵਲ ਸੇਵਾ ਮੁਢਲੀ ਪ੍ਰੀਖਿਆ 'ਚ ਚਿਹਰਾ ਪਛਾਣ ਪ੍ਰਣਾਲੀ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ | ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ | ਬਿਆਨ 'ਚ ਕਿਹਾ ਗਿਆ ਹੈ ਕਿ ਚਿਹਰਾ ਪਛਾਣ ਪ੍ਰੋਟੋਕਾਲ ਇਹ ਬਣਾਉਂਦਾ ਹੈ ਕਿ ਜਿਸ ਉਮੀਦਵਾਰ ਦੀ ਤਸਵੀਰ ਅਰਜ਼ੀ ਫਾਰਮ ਭਰਦੇ ਸਮੇਂ ਅੱਪਲੋਡ ਕੀਤੀ ਗਈ ਸੀ, ਪ੍ਰੀਖਿਆ ਦੇਣ ਲਈ ਦਾਖ਼ਲਾ ਕਾਰਡ ਦੇ ਨਾਲ ਹਾਜ਼ਰ ਹੋਣ 'ਤੇ ਉਸ ਦੀ ਪਛਾਣ ਉਸੇ ਤਸਵੀਰ ਨਾਲ ਮੇਲ ਖਾਵੇ | ਯੂ. ਪੀ. ਐਸ. ਸੀ. ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਪ੍ਰਣਾਲੀ ਨੇ ਪ੍ਰੀਖਿਆ ਕੇਂਦਰਾਂ 'ਤੇ ਨਿਗਰਾਨਾਂ ਵਲੋਂ ਮੋਬਾਈਲ ਫੋਨ ਆਧਾਰਿਤ ਤਸਦੀਕ ਜ਼ਰੀਏ ਉਮੀਦਵਾਰਾਂ ਦੀ ਲਾਈਵ, ਅਸਲ ਸਮੇਂ 'ਚ ਪਛਾਣ ਨੂੰ ਸੰਭਵ ਬਣਾਇਆ ਹੈ | ਇਸ ਨਾਲ ਪਛਾਣ ਪ੍ਰਕਿਰਿਆ ਨਿਰਵਿਘਨ ਪੂਰੀ ਹੋਈ ਅਤੇ ਕਿਸੇ ਹੋਰ ਵਿਅਕਤੀ ਦੇ ਸਥਾਨ 'ਤੇ ਪ੍ਰੀਖਿਆ ਦੇਣ ਜਾਂ ਦੁਰਵਿਵਹਾਰ ਦੀ ਸੰਭਾਵਨਾ ਪੂਰੀ ਤਰਾਂ ਸਮਾਪਤ ਹੋ ਗਈ |

ਪਿਛਲੀ ਖ਼ਬਰ ਸੀ.ਜੇ.ਪੀ. ਵਲੋਂ ਜੇ.ਈ.ਈ. ਡਾਟਾ ਲੀਕ 'ਤੇ ਸਰਕਾਰ 'ਤੇ ਹਮਲਾ <br/> ਅਗਲੀ ਖ਼ਬਰ ਭਾਰਤ, ਅਮਰੀਕਾ ਨੇ ਆਪਸੀ ਫਾਇਦੇ ਵਾਲੇ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੀ ਪ੍ਰਤੀਬੱਧਤਾ ਦੁਹਰਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।