06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਲਾਲੂ ਤੇ ਰਾਬੜੀ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲਈ

ਅਜੀਤ ਡੈਸਕ 06-06-2026
ਪਟਨਾ, 5 ਜੂਨ (ਪੀ.ਟੀ.ਆਈ.)-ਸਥਾਨਕ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬਿਹਾਰ ਸਰਕਾਰ ਨੇ ਸੂਬੇ ਵਿਚ ਵੀ. ਆਈ. ਪੀਜ਼ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਦੀ ਸਮੀਖਿਆ ਤੋਂ ਬਾਅਦ ਆਰ.ਜੇ.ਡੀ. ਨੇਤਾਵਾਂ ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਦੀ ਉੱਚ-ਸ਼੍ਰੇਣੀ ਦੀ ਜ਼ੈੱਡ-ਪਲੱਸ ਸੁਰੱਖਿਆ ਕਵਰ ਵਾਪਸ ਲੈ ਲਈ ਹੈ | ਉਨ੍ਹਾਂ ਕਿਹਾ ਕਿ ਜਨ ਸ਼ਕਤੀ ਜਨਤਾ ਦਲ (ਜੇ.ਜੇ.ਡੀ.) ਦੇ ਮੁਖੀ ਅਤੇ ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਨੂੰ ਦਿੱਤੀ ਗਈ ਵਾਈ-ਸ਼੍ਰੇਣੀ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ | ਬੀਤੀ ਦੇਰ ਰਾਤ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਅਨੁਸਾਰ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਨੂੰ ਹੁਣ ਬਿਹਾਰ ਸਪੈਸ਼ਲ ਆਰਮਡ ਪੁਲਿਸ (ਬੀ.ਐਸ.ਏ.ਪੀ.) ਦੁਆਰਾ ਸੁਰੱਖਿਆ ਕਵਰ ਪ੍ਰਦਾਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਭਾਰਤ ਨਾਲ ਵਪਾਰਕ ਸਮਝੌਤਾ ਜਲਦੀ ਹੋਣ ਦੀ ਉਮੀਦ-ਟਰੰਪ ਅਗਲੀ ਖ਼ਬਰ 17 ਹਜ਼ਾਰ ਅਪ੍ਰੈਂਟਸ਼ਿਪ ਤੇ ਆਈ.ਟੀ.ਆਈ. ਕੀਤੇ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ-ਸੀ.ਐਮ.ਡੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।