06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਭਾਰਤ ਨਾਲ ਵਪਾਰਕ ਸਮਝੌਤਾ ਜਲਦੀ ਹੋਣ ਦੀ ਉਮੀਦ-ਟਰੰਪ

ਅਜੀਤ ਡੈਸਕ 06-06-2026
ਵਾਸ਼ਿੰਗਟਨ, 5 ਜੂਨ (ਪੀ. ਟੀ. ਆਈ.)-ਰਾਸ਼ਟਰਪਤੀ ਡੋਨਲਡ ਟਰੰਪ ਨੇ ਭਰੋਸਾ ਪ੍ਰਗਟਾਇਆ ਕਿ ਅਮਰੀਕਾ ਅਤੇ ਭਾਰਤ ਜਲਦੀ ਹੀ ਇਕ ਵਪਾਰਕ ਸਮਝੌਤੇ 'ਤੇ ਪਹੁੰਚ ਜਾਣਗੇ¢ ਓਵਲ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਇਕ ਸੌਦੇ 'ਤੇ ਪਹੁੰਚ ਜਾਵਾਂਗੇ, ਕਿਉਂਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਹਾਂ, ਉਹ ਮੇਰੇ ਚੰਗੇ ਦੋਸਤ ਹਨ, ਸਾਡੀ ਬਹੁਤ ਵਧੀਆ ਬਣਦੀ ਹੈ ਅਤੇ ਅਸੀਂ ਇਕ ਸੌਦਾ ਕਰਨ ਜਾ ਰਹੇ ਹਾਂ¢ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਸੌਦੇ ਦੀ ਗੱਲਬਾਤ ਬਾਰੇ ਇਕ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਭਾਰਤ ਨੇ ਕਈ ਸਾਲਾਂ ਤੋਂ ਅਮਰੀਕੀ ਨੀਤੀਆਂ ਦਾ ਫਾਇਦਾ ਉਠਾਇਆ ਹੈ ਅਤੇ ਭਾਰੀ ਟੈਰਿਫ ਲਗਾਏ ਹਨ¢ ਟਰੰਪ ਨੇ ਕਿਹਾ ਕਿ ਉਹ ਸਾਡੀਆਂ ਕੰਪਨੀਆਂ 'ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਸਨ ਅਤੇ ਅਸੀਂ ਉਨ੍ਹਾਂ 'ਤੇ ਕੁਝ ਵੀ ਨਹੀਂ ਲਗਾਉਂਦੇ ਸੀ¢

ਪਿਛਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਅੱਜ ਤੋਂ ਕਰੇਗੀ ਜ਼ਮੀਨੀ ਅੰਦੋਲਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਲਾਲੂ ਤੇ ਰਾਬੜੀ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।