ਜਲਾਲਾਬਾਦ, 6 ਜੂਨ (ਕਰਨ ਚੁਚਰਾ)-ਐਸ.ਡੀ.ਐਮ. ਦਫ਼ਤਰ ਜਲਾਲਾਬਾਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 9 ਮਿ੍ਤਕਾਂ 'ਚੋਂ 7 ਮਿ੍ਤਕ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਹਨ | ਇਨ੍ਹਾਂ ਵਿਚ ਕਰਨੈਲ ਸਿੰਘ (50) ਪੁੱਤਰ ਲੂਮ ਸਿੰਘ ਵਾਸੀ ਟਾਹਲੀ ਵਾਲਾ ਜਲਾਲਾਬਾਦ, ਜੀਤੋ ਬਾਈ (55) ਪਤਨੀ ਰੇਸ਼ਮ ਸਿੰਘ ਪਿੰਡ ਜਵਾਹਰ ਸਿੰਘ ਵਾਲਾ ਜਲਾਲਾਬਾਦ, ਮਨਸੀਰਤ ਕੌਰ (12) ਪੁੱਤਰੀ ਮੋਹਨ ਸਿੰਘ ਵਾਸੀ ਜਲਾਲਾਬਾਦ, ਭੂਪੋ ਬਾਈ (50) ਪਤਨੀ ਸਤਨਾਮ ਸਿੰਘ ਵਾਸੀ ਪਿੰਡ ਮਲਕਜ਼ਾਦਾ ਜਲਾਲਾਬਾਦ, ਮਾਇਆ ਬਾਈ (70) ਪਤਨੀ ਬਲਬੀਰ ਸਿੰਘ ਵਾਸੀ ਜਲਾਲਾਬਾਦ, ਮਹਿੰਦਰ ਸਿੰਘ (55) ਪੁੱਤਰ ਡੋਗਰ ਸਿੰਘ ਵਾਸੀ ਜਲਾਲਾਬਾਦ, ਰਾਜ ਕੁਮਾਰ (45) ਪੁੱਤਰ ਰਾਮ ਸਿੰਘ ਵਾਸੀ ਜਲਾਲਾਬਾਦ, ਦਰਸ਼ਨ ਸਿੰਘ (65) ਪੁੱਤਰ ਗੋਪਾਲ ਸਿੰਘ ਵਾਸੀ ਕਮਾਨੇਵਾਲਾ ਫ਼ਿਰੋਜ਼ਪੁਰ, ਵਿੱਦਿਆ ਬਾਈ (65) ਪਤਨੀ ਮੱਖਣ ਸਿੰਘ ਵਾਸੀ ਕੰਧਵਾਲਾ ਮਮਦੋਟ ਸ਼ਾਮਿਲ ਹਨ |