24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਉੜੀ 'ਚ ਅਚਾਨਕ ਗ੍ਰਨੇਡ ਫਟਣ ਨਾਲ 2 ਜਵਾਨਾਂ ਦੀ ਮੌਤ

ਅਜੀਤ ਡੈਸਕ 10-06-2026
ਸ੍ਰੀਨਗਰ, 9 ਜੂਨ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਵਿਚ ਅਚਾਨਕ ਗ੍ਰਨੇਡ ਫਟਣ ਨਾਲ ਦੋ ਜਵਾਨਾਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਦੱਸਿਆ ਕਿ ਉੜੀ ਦੇ ਕਮਲਕੋਟ ਵਿਚ ਇੱਕ ਕੈਂਪ ਵਿਚ ਰੋਜ਼ਾਨਾ ਦੀ ਤਰ੍ਹਾਂ ਸਾਜ਼ੋ-ਸਾਮਾਨ ਸੌਂਪਣ ਦੌਰਾਨ ਇੱਕ ਹੈਂਡ ਗ੍ਰਨੇਡ ਅਚਾਨਕ ਫਟ ਗਿਆ, ਜਿਸ ਕਾਰਨ ਦੋ ਜਵਾਨ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਤੁਰੰਤ ਫ਼ੌਜ ਦੇ 92 ਬੇਸ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ ਕਾਨੂੰਨ ਅਨੁਸਾਰ ਲੋੜੀਂਦੀ ਜਾਂਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਸ੍ਰੀਨਗਰ ਸਥਿਤ ਰੱਖਿਆ ਪੀ.ਆਰ.ਓ. ਨੇ ਕਿਹਾ ਕਿ ਉਹ ਸੰਬੰਧਿਤ ਅਧਿਕਾਰੀਆਂ ਤੋਂ ਵੇਰਵੇ ਪ੍ਰਾਪਤ ਕਰਨ ਤੋਂ ਬਾਅਦ ਹੀ ਘਟਨਾ 'ਤੇ ਕੋਈ ਟਿੱਪਣੀ ਕਰਨਗੇ |

ਪਿਛਲੀ ਖ਼ਬਰ ਜੈਪੁਰ 'ਚ ਪਟਾਕਿਆਂ ਦੇ ਗੁਦਾਮ 'ਚ ਲੱਗੀ ਅੱਗ-8 ਮੌਤਾਂ ਅਗਲੀ ਖ਼ਬਰ ਦੁਨੀਆ ਦੀ ਸਭ ਤੋਂ ਉੱਚੀ ਜ਼ੋਜੀਲਾ ਸੁਰੰਗ ਦੀ ਆਖ਼ਰੀ ਖੁਦਾਈ ਦਾ ਕੰਮ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।