ਜੈਪੁਰ, 9 ਜੂਨ (ਪੀ. ਟੀ. ਆਈ.)-ਜੈਪੁਰ ਦੇ ਖੋਹ ਨਾਗੋਰੀਆ ਇਲਾਕੇ 'ਚ ਇਕ ਗੈਰ-ਕਾਨੂੰਨੀ ਪਟਾਕਿਆਂ ਦੇ ਗੁਦਾਮ 'ਚ ਧਮਾਕੇ ਤੋਂ ਬਾਅਦ ਲੱਗੀ ਅੱਗ 'ਚ ਅੱਠ ਜਣੇ ਜ਼ਿੰਦਾ ਸੜ ਗਏ¢ਅਧਿਕਾਰੀਆਂ ਨੇ ਕਿਹਾ ਕਿ ਆਇਸ਼ਾ ਨਗਰ ਤਲਾਈ ਕਾਲੋਨੀ ਦੇ ਇਕ ਛੋਟੇ ਜਿਹੇ ਘਰ 'ਚ ਅੱਗ ਲੱਗ ਗਈ, ਜਿਥੇ ਕਥਿਤ ਤੌਰ 'ਤੇ ਪਟਾਕੇ ਰੱਖੇ ਗਏ ਸਨ¢ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ¢ਪੁਲਿਸ ਕਮਿਸ਼ਨਰ ਸਚਿਨ ਮਿੱਤਲ ਨੇ ਦੱਸਿਆ ਕਿ ਘਰ ਨੂੰ ਪਟਾਕਿਆਂ ਲਈ ਗੁਦਾਮ ਵਜੋਂ ਵਰਤਿਆ ਜਾ ਰਿਹਾ ਸੀ, ਜਦੋਂਕਿ ਇਸ ਦੇ ਨੇੜੇ ਇਕ ਨਿਰਮਾਣ ਯੂਨਿਟ ਸੀ¢