28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਮਤਾ ਦੀਆਂ ਮੁਸ਼ਕਿਲਾਂ ਵਧੀਆਂ ਤੀਜੇ ਟੀ.ਐਮ.ਸੀ. ਮੈਂਬਰ ਨੇ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ

ਅਜੀਤ ਡੈਸਕ 12-06-2026

• ਕਲਿਆਣ ਬੈਨਰਜੀ ਨੇ ਵਿਖਾਏ ਤਿੱਖੇ ਤੇਵਰ
• ਅਭਿਸ਼ੇਕ ਜਾਂ ਮੇਰੇ 'ਚੋਂ ਇਕ ਨੂੰ ਚੁਣੇ ਦੀਦੀ-ਕਲਿਆਣ

ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਲਗਾਤਾਰ ਵਧ ਰਹੀਆਂ ਮੁਸ਼ਕਿਲਾਂ 'ਤੇ ਜਿਥੇ ਪਾਰਟੀ ਦੇ ਇਕ ਹੋਰ ਰਾਜ ਸਭਾ ਮੈਂਬਰ ਪ੍ਰਕਾਸ਼ ਚਿਕ ਬਰਾਈਕ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ ਉਥੇ ਉਨ੍ਹਾਂ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਵੀ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਮਮਤਾ ਦੀਦੀ ਨੂੰ ਤੈਅ ਕਰਨਾ ਹੋਵੇਗਾ ਕਿ ਉਹ ਉਨ੍ਹਾਂ ਦੇ ਨਾਲ ਹਨ ਜਾਂ ਅਭਿਸ਼ੇਕ ਬੈਨਰਜੀ ਨਾਲ | ਤਿ੍ਣਮੂਲ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਪ੍ਰਕਾਸ਼ ਚਿਕ ਬਰਾਈਕ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ | ਬਰਾਈਕ ਪਿਛਲੇ ਚਾਰ ਦਿਨਾਂ ਤੋਂ ਰਾਜ ਸਭਾ ਤੋਂ ਅਸਤੀਫਾ ਦੇਣ ਵਾਲੇ ਤੀਜੇ ਸੰਸਦ ਮੈਂਬਰ ਹਨ | ਇਸ ਤੋਂ ਪਹਿਲਾਂ ਸੁਖੇਂਦੂ ਸ਼ੇਖਰ ਅਤੇ ਸੁਸ਼ਮਿਤਾ ਦੇਵ ਰਾਜ ਸਭਾ ਤੋਂ ਅਸਤੀਫਾ ਦੇ ਚੁੱਕੇ ਹਨ | ਹਾਲਾਂਕਿ ਇਸ ਦਰਮਿਆਨ ਦੋ ਲੋਕ ਸਭਾ ਸੰਸਦ ਮੈਂਬਰਾਂ ਸ਼ਤਰੂਘਨ ਸਿਨਹਾ ਤੇ ਪ੍ਰਤਿਮਾ ਮੰਡਲ ਨੇ ਕਿਹਾ ਕਿ ਅਸੀਂ ਟੀ. ਐਮ. ਸੀ. ਦੇ ਨਾਲ ਹਾਂ | ਪ੍ਰਤਿਮਾ ਮੰਡਲ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਕਿਸੇ ਕਾਗਜ਼ 'ਤੇ (ਬਾਗੀ ਸੰਸਦ ਮੈਂਬਰਾਂ ਵਾਲੀ ਚਿੱਠੀ 'ਤੇ) ਦਸਤਖ਼ਤ ਨਹੀਂ ਕੀਤੇ, ਇਹ ਝੂਠੀ ਖ਼ਬਰ ਹੈ | ਸ਼ਤਰੂਘਨ ਸਿਨਹਾ, ਜਿਨ੍ਹਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਪਾਇਆ ਸੀ, ਵੀਰਵਾਰ ਨੂੰ ਮਮਤਾ ਬੈਨਰਜੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਕ ਜੁਝਾਰੂ ਔਰਤ ਹਨ | ਪਾਰਟੀ ਦੇ ਸੰਕਟ ਦੇ ਬਾਵਜੂਦ ਉਨ੍ਹਾਂ ਨਾਲ ਹਾਲੇ ਵੀ 41 ਫੀਸਦੀ ਵੋਟ ਸ਼ੇਅਰ ਹਨ |

ਪਿਛਲੀ ਖ਼ਬਰ ਹੋਰਮੁਜ਼ ਨੇੜੇ ਅਮਰੀਕੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਜਹਾਜ਼ ਦੇ 3 ਅਮਲਾ ਮੈਂਬਰਾਂ ਦੀ ਮੌਤ <br/> ਅਗਲੀ ਖ਼ਬਰ ਤਰੁਣ ਚੁੱਘ, ਖੜਗੇ, ਪਵਨ ਖੇੜਾ ਸਮੇਤ 14 ਉਮੀਦਵਾਰ ਬਿਨਾਂ ਵਿਰੋਧ ਰਾਜ ਸਭਾ ਮੈਂਬਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।