03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਲਮਾਨ ਖ਼ਾਨ ਵਲੋਂ ਫ਼ਿਲਮ 'ਕਾਲਾ ਹਿਰਨ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ

ਅਜੀਤ ਡੈਸਕ 13-06-2026

ਨਵੀਂ ਦਿੱਲੀ, 12 ਜੂਨ (ਪੀ.ਟੀ.ਆਈ., ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫ਼ਿਲਮ 'ਕਾਲਾ ਹੀਰਨ: ਦ ਬੈਟਲ ਫਾਰ ਲੀਗਲ' ਦੇ ਨਿਰਮਾਤਾਵਾਂ ਤੋਂ ਅਦਾਕਾਰ ਸਲਮਾਨ ਖਾਨ ਦੀ ਪਟੀਸ਼ਨ 'ਤੇ ਉਨ੍ਹਾਂ ਦਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ, ਜਿਸ ਵਿਚ ਸਲਮਾਨ ਖਾਨ ਨੇ ਇਸ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ | ਖਾਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਫ਼ਿਲਮ ਕਥਿਤ ਤੌਰ 'ਤੇ ਅਦਾਕਾਰ ਨਾਲ ਜੁੜੇ ਕਾਲੇ ਹਿਰਨ ਸ਼ਿਕਾਰ ਮਾਮਲੇ 'ਤੇ ਅਧਾਰਤ ਸੀ ਅਤੇ ਇਹ ਉਸ ਦੇ ਸ਼ਖ਼ਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਹਾਈ ਕੋਰਟ ਦੇ ਹੁਕਮ ਦੀ ਉਲੰਘਣਾ ਹੈ | ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੀ ਅਗਵਾਈ ਵਾਲੇ ਛੁੱਟੀਆਂ ਵਾਲੇ ਬੈਂਚ ਨੇ ਖਾਨ ਦੀ ਪਟੀਸ਼ਨ ਦੇ ਸੰਬੰਧ ਵਿਚ ਅਮਿਤ ਜਾਨੀ, ਅਕਸ਼ੈ ਪਾਂਡੇ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਅਤੇ ਮਾਮਲੇ ਦੀ ਸੁਣਵਾਈ 19 ਜੂਨ ਨੂੰ ਤੈਅ ਕੀਤੀ ਹੈ | 

ਪਿਛਲੀ ਖ਼ਬਰ ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਦੇ 2 ਸਾਬਕਾ ਕਾਰਜਕਾਰੀ ਅਧਿਕਾਰੀ ਗਿ੍ਫ਼ਤਾਰ <br/> ਅਗਲੀ ਖ਼ਬਰ ਨੀਟ ਪ੍ਰੀਖਿਆ ਦੇ ਸਮੇਂ 'ਚ 15 ਮਿੰਟ ਦਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।