ਈਵੀਅਨ-ਲੇਸ-ਬੇਂਸ (ਫਰਾਂਸ), 16 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਫਰਾਂਸ ਦੇ ਏਵੀਅਨ ਵਿਖੇ ਪਹੁੰਚ ਗਏ ਹਨ | ਇਸ ਦÏਰਾਨ ਗਰੁੱਪ ਆਫ ਸੈਵਨ (ਜੀ-7) ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਅਤੇ ਮਹਿਮਾਨ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੀ ਮੀਟਿੰਗ ਹੋਈ¢ ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਵੀ ਹੋਈ | ਮੋਦੀ ਅਤੇ ਟਰੰਪ ਨੇ ਕਰੀਬ 5 ਮਿੰਟ ਤੱਕ ਆਪਸ ਵਿਚ ਗੱਲਬਾਤ ਕੀਤੀ¢ ਇਸ ਦÏਰਾਨ ਦੋਵੇਂ ਆਗੂ ਇਕੱਠੇ ਬੈਠੇ ਨਜ਼ਰ ਆਏ¢ ਇਹ 16 ਮਹੀਨਿਆਂ ਬਾਅਦ ਦੋਵਾਂ ਆਗੂਆਂ ਦੀ ਪਹਿਲੀ ਮੁਲਾਕਾਤ ਸੀ¢ ਇਸ ਤੋਂ ਪਹਿਲਾਂ ਦੋਵਾਂ ਦੀ ਆਖਰੀ ਮੁਲਾਕਾਤ ਫਰਵਰੀ 2025 ਵਿਚ ਵ੍ਹਾਈਟ ਹਾਊਸ ਵਿੱਚ ਹੋਈ ਸੀ | ਜਾਣਕਾਰੀ ਅਨੁਸਾਰ ਮੋਦੀ ਅਤੇ ਟਰੰਪ ਕੱਲ੍ਹ 17 ਜੂਨ ਨੂੰ ਦੁਵੱਲੀ ਗੱਲਬਾਤ ਕਰਨਗੇ | ਇਸ ਦÏਰਾਨ ਭਾਰਤ-ਅਮਰੀਕਾ ਵਪਾਰ ਸਮਝÏਤੇ, ਟੈਰਿਫ, ਨਿਵੇਸ਼ ਅਤੇ ਦੋਵੇਂ ਦੇਸ਼ਾਂ ਵਿਚਾਲੇ ਰਣਨੀਤਕ ਭਾਈਵਾਲੀ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ | ਦੋਵੇਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਪ੍ਰਸਤਾਵਿਤ ਵਪਾਰ ਸਮਝÏਤੇ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ | ਮੀਟਿੰਗ ਨੂੰ ਭਾਰਤ-ਅਮਰੀਕਾ ਸੰਬੰਧਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਵਪਾਰ ਅਤੇ ਨਿਵੇਸ਼ ਦੇ ਖੇਤਰ ਵਿੱਚ ਨਵੇਂ ਮÏਕੇ ਖੁੱਲ੍ਹਣ ਦੀ ਉਮੀਦ ਹੈ | ਇਸ ਤੋਂ ਪਹਿਲਾਂ ਸੋਮਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 52ਵੇਂ ਜੀ-7 ਸਿਖ਼ਰ ਸੰਮੇਲਨ ਦਾ ਰਸਮੀ ਉਦਘਾਟਨ ਕੀਤਾ ਸੀ¢ ਇਸ ਸੰਮੇਲਨ ਵਿੱਚ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਨੇਤਾ ਵਿਸ਼ਵ ਪੱਧਰ ਦੇ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ¢