24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਬਿਨਾਂ ਢਕੇ ਓਵਰਲੋਡ ਰੇਤ ਦੇ ਟਿੱਪਰ ਅਤੇ ਟਰਾਲੇ ਬਣ ਰਹੇ ਟਰੈਫਿਕ ਜਾਮ ਤੇ ਹਾਦਸਿਆਂ ਦਾ ਕਾਰਨ

ਅਜੀਤ ਡੈਸਕ 17-06-2026
ਜੰਡਿਆਲਾ ਮੰਜਕੀ, 16 ਜੂਨ (ਸੁਰਜੀਤ ਸਿੰਘ ਜੰਡਿਆਲਾ)- ਇਲਾਕੇ ਵਿਚ ਚੱਲ ਰਹੇ ਬਿਨਾਂ ਢੱਕੇ ਓਵਰਲੋਡਿਡ ਰੇਤ ਦੇ ਟਿੱਪਰ ਅਤੇ ਟਰਾਲੇ ਹਾਦਸਿਆਂ ਅਤੇ ਟਰੈਫਿਕ ਜਾਮ ਦਾ ਕਾਰਨ ਬਣ ਰਹੇ ਹਨ। ਲੋਕਾਂ ਵਿਚ ਚਰਚਾ ਹੈ ਕਿ ਚਲਾਨ ਕੱਟਣ ਵਿੱਚ ਮਸ਼ਰੂਫ ਪੁਲਿਸ ਨੂੰ ਇਹ ਓਵਰਲੋਡਿਡ ਬਿਨਾਂ ਢਕੇ ਟਿੱਪਰ, ਟਰਾਲੇ, ਟਰੈਕਟਰ ਟਰਾਲੀਆਂ ਚਲਦੇ ਕਿਉਂ ਨਹੀਂ ਦਿਖਾਈ ਦਿੰਦੇ। ਇਹਨਾਂ ਓਵਰਲੋਡਿਡ ਵਾਹਨਾਂ ਕਾਰਨ ਇਲਾਕੇ ਦੀਆਂ ਸੜਕਾਂ ਜਿੱਥੇ ਟੁੱਟ ਰਹੀਆਂ ਹਨ ਉਥੇ ਬਿਨਾਂ ਢੱਕੇ ਇਹਨਾਂ ਵਾਹਨਾਂ ਵਿੱਚੋਂ ਉਡ ਰਿਹਾ ਰੇਤਾ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਪੈ ਕੇ ਹਾਦਸਿਆਂ ਦਾ ਕਾਰਨ ਬਣਦਾ ਹੈ। ਜੰਡਿਆਲਾ ਜਲੰਧਰ ਰੋਡ ਤੇ ਬਣ ਰਹੀ ਸੜਕ ਵੀ ਓਵਰਲੋਡਿਡ ਵਾਹਨਾਂ ਕਾਰਨ ਕਈ ਜਗ੍ਹਾ ਨਾਲੋਂ ਨਾਲ ਟੁੱਟ ਰਹੀ ਵੀ ਦੇਖੀ ਜਾ ਸਕਦੀ ਹੈ। ਫਗਵਾੜਾ ਜਾਣ ਵਾਲੇ ਮੋੜ ਤੇ ਸੜਕ ਵਿਚਕਾਰ ਪਿਆ ਡੂੰਘਾ ਟੋਆ ਵੀ ਇਸ ਗੱਲ ਦੀ ਸ਼ਾਹਦੀ ਭਰਦਾ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 16 ਮਹੀਨਿਆਂ ਬਾਅਦ ਟਰੰਪ ਨੂੰ ਮਿਲੇ ਅਗਲੀ ਖ਼ਬਰ ਅਰਵਿੰਦ ਪਰਾਸ਼ਰ ਬ੍ਰਾਹਮਣ ਸਭਾ ਆਦਮਪੁਰ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।