ਆਦਮਪੁਰ, 16 ਜੂਨ (ਰਮਨ ਦਵੇਸਰ)- ਬ੍ਰਾਹਮਣ ਸਭਾ (ਰਜਿ.) ਆਦਮਪੁਰ ਦੀ ਮੀਟਿੰਗ ਸਭਾ ਦੇ ਸਰਪਰਸਤ ਸ਼ਾਮ ਸੁੰਦਰ ਸ਼ਰਮਾ ਤੇ ਮੰਗਤ ਰਾਮ ਸ਼ਰਮਾ ਦੇਖ-ਰੇਖ ਹੇਠ ਪ੍ਰਾਚੀਨ ਸ਼ਿਵ ਮੰਦਰ (ਨਾਥ ਜੀ ਦੀ ਕੁਟੀਆ) ਅਲਾਵਲਪੁਰ ਰੋਡ, ਆਦਮਪੁਰ ਵਿਖੇ ਹੋਈ। ਮੀਟਿੰਗ ਦੌਰਾਨ ਸਰਬ-ਸੰਮਤੀ ਨਾਲ ਨੌਜਵਾਨ ਸਮਾਜ ਸੇਵਕ ਅਰਵਿੰਦ ਪਰਾਸ਼ਰ ਨੂੰ ਬ੍ਰਾਹਮਣ ਸਭਾ (ਰਜਿ.) ਆਦਮਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਨਵ ਨਿਯੁਕਤ ਪ੍ਰਧਾਨ ਅਰਵਿੰਦ ਪਰਾਸ਼ਰ ਦੁਸਹਿਰਾ ਕਮੇਟੀ (ਰਜਿ.) ਆਦਮਪੁਰ ਦੇ ਦੋ ਵਾਰ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਹੋਰ ਵੀ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਮੀਟਿੰਗ ਦੌਰਾਨ ਮੰਗਤ ਰਾਮ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਸੁਦਾਮਾ ਭਗਤ, ਅਨਿਲ ਸ਼ਰਮਾ, ਜਤਿੰਦਰ ਡੋਗਰਾ,ਪੰਡਿਤ ਜਗਮੋਹਨ ਸ਼ਰਮਾ, ਸੋਮ ਦੱਤ ਭਨੋਟ, ਅਸ਼ੋਕ ਸ਼ਰਮਾ (ਸਾਰਿਆਂ ਨੂੰ ਸਰਪ੍ਰਸਤ), ਰਾਜੀਵ ਗਿਰੀ (ਸਕੱਤਰ), ਸੁਸ਼ੀਲ ਡੋਗਰਾ (ਕੈਸ਼ੀਅਰ), ਅਨਿਲ ਸ਼ਰਮਾ, ਜਵਾਹਰ ਨਗਰ ਨੂੰ ਜੁਆਇੰਟ ਕੈਸ਼ੀਅਰ ਬਣਾਇਆ ਗਿਆ । ਇਸਮੌਕੇ ਨਵ-ਨਿਯੁਕਤਪ੍ਰਧਾਨ ਅਰਵਿੰਦ ਪਰਾਸ਼ਰ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਤੇ ਸਭਾ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਵਾਂਗਾ। ਮੀਟਿੰਗ ਦੌਰਾਨ ਗੋਪਾਲ ਦੱਤਾ, ਰਜਿੰਦਰ ਸ਼ਰਮਾ, ਮੁਕੇਸ਼ ਸ਼ਾਸਤਰੀ, ਸੁਸ਼ੀਲ ਕੌਸ਼ਲ, ਯਸ਼ ਸ਼ਰਮਾ, ਨੀਰਜ ਸ਼ਰਮਾ ਮਨਦੀਪ ਤੇ ਹੋਰ ਹਾਜ਼ਰ ਸਨ।