ਜੰਡਿਆਲਾ ਮੰਜਕੀ, 16ਜੂਨ (ਸੁਰਜੀਤ ਸਿੰਘ ਜੰਡਿਆਲਾ)-ਵਰਲਡ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਵਲੋਂ ਬੈਂਕਾਕ (ਥਾਈਲੈਂਡ) ਵਿਚ ਕਰਵਾਏ ਗਏ ਮਿਸਟਰ ਵਰਲਡ ਚੈਂਪੀਅਨਸ਼ਿਪ ਮੁਕਾਬਲਿਆਂ ਦੌਰਾਨ ਜੰਡਿਆਲਾ ਦੇ ਨੌਜਵਾਨ ਰਮਨ ਕੁਮਾਰ ਨੇ ਬੈਂਚ ਪ੍ਰੈੱਸ ਵਿਚ ਸਿਲਵਰ ਮੈਡਲ ਤੇ ਗੁਰਪ੍ਰੀਤ ਸਿੰਘ ਨੇ ਫੁੱਲ ਪਾਵਰ ਲੈਫਟਿੰਗ ਅਤੇ ਡੈਡ ਲਿਫਟ ਵਿਚ ਦੋ ਗੋਲਡ ਮੈਡਲ ਜਿੱਤੇ। ਉਨਾਂ ਦੀ ਇਸ ਜਿੱਤ ਤੇ ਸਥਾਨਕ ਕਸਬੇ ਦੇ ਵੱਖ ਵੱਖ ਸਿਆਸੀ,ਸਮਾਜਿਕ ਆਗੂਆਂ ਅਤੇ ਖੇਡ ਪ੍ਰੇਮੀਆਂ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਨਾਲ ਜੰਡਿਆਲਾ ਦਾ ਮਾਣ ਇੰਟਰਨੈਸ਼ਨਲ ਪੱਧਰ ’ਤੇ ਵਧਿਆ ਹੈ।