ਲਾਹੌਰ, 17 ਜੂਨ (ਏਜੰਸੀ)-ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ-ਰਜਿਸਟਰਡ ਜਹਾਜ਼ਾਂ 'ਤੇ ਆਪਣੀਆਂ ਹਵਾਈ ਹੱਦਾਂ ਦੀਆਂ ਪਾਬੰਦੀਆਂ ਨੂੰ 24 ਜੁਲਾਈ ਤੱਕ ਇਕ ਹੋਰ ਮਹੀਨੇ ਲਈ ਵਧਾ ਦਿੱਤਾ ਹੈ | ਇਹ ਪਾਬੰਦੀਆਂ ਪਹਿਲੀ ਵਾਰ ਅਪ੍ਰੈਲ 2025 'ਚ ਲਗਾਈਆਂ ਗਈਆਂ ਸਨ, ਜਦੋਂ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ | ਭਾਰਤ ਨੇ ਵੀ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਪਾਕਿਸਤਾਨੀ ਜਹਾਜ਼ਾਂ 'ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ | ਪਾਕਿ ਹਵਾਈ ਅੱਡਾ ਅਥਾਰਟੀ ਨੇ ਜਾਰੀ ਨੋਟਿਸ 'ਚ ਕਿਹਾ ਕਿ ਭਾਰਤੀ ਜਹਾਜ਼ਾਂ ਸਿਵਲ ਅਤੇ ਫ਼Ïਜੀ ਦੋਵਾਂ 'ਤੇ ਪਾਬੰਦੀ 16 ਜੂਨ ਸ਼ਾਮ 5:50 ਵਜੇ ਤੋਂ 24 ਜੁਲਾਈ ਸਵੇਰੇ 4:59 ਵਜੇ ਤੱਕ ਲਾਗੂ ਰਹੇਗੀ |