19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਚੋਣਾਂ ਦੇ ਮੱਦੇਨਜ਼ਰ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਹਲਕਾ ਬਲਾਚੌਰ ਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ

ਅਜੀਤ ਡੈਸਕ 18-06-2026

ਕਾਠਗੜ੍ਹ, 17 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਜਿਵੇਂ-ਜਿਵੇਂ ਇਲੈਕਸ਼ਨ ਨੇੜੇ ਆ ਰਹੇ ਹਨ, ਉਵੇਂ-ਉਵੇਂ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਹਰ ਰੋਜ਼ ਨੁੱਕੜ ਮੀਟਿੰਗਾਂ ਕਰਕੇ ਚੋਣ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਉਹ ਹਰ ਰੋਜ਼ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਵਿਚਾਰ-ਵਟਾਂਦਰੇ ਕਰ ਰਹੇ ਹਨ ਅਤੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਕੀਤੇ ਗਏ ਜਨਹਿਤ ਕਾਰਜਾਂ ਬਾਰੇ ਲੋਕਾਂ ਦੀ ਰਾਇ ਪੁੱਛਣ ਦੇ ਨਾਲ-ਨਾਲ ਸਾਰੇ ਮੌਜੂਦਾ ਸਿਸਟਮ ਬਾਰੇ ਵਿਸਥਾਰਪੂਰਵਕ ਚਰਚਾ ਕਰ ਰਹੇ ਹਨ। ਇਸੇ ਲੜੀ ਤਹਿਤ ਬ੍ਰਿਗੇਡੀਅਰ ਰਾਜ ਕੁਮਾਰ ਨੇ ਬਲਾਚੌਰ ਹਲਕੇ ਦੇ ਪਿੰਡ ਕਸਾਨਾਂ ਬਾੜੇ ਰੱਤੇਵਾਲ ਵਿਖੇ ਸਰਪੰਚ ਬਿੰਦਰ ਕਸਾਨਾਂ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿੱਚ ਖਾਸ ਤੌਰ ‘ਤੇ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਅਹਿਮ ਮੀਟਿੰਗ ਦੌਰਾਨ ਬ੍ਰਿਗੇਡੀਅਰ ਰਾਜ ਕੁਮਾਰ ਦੇ ਨਾਲ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਮੇਜ਼ਬਾਨ ਬਿੰਦਰ ਸਰਪੰਚ, ਤੀਰਥ ਰਾਮ ਸੂਬੇਦਾਰ ਸਾਬਕਾ ਪੰਚ, ਰਾਮ ਕੁਮਾਰ ਸਾਬਕਾ ਪੰਚ, ਜਸਵੰਤ ਰਾਏ ਸਾਬਕਾ ਪੰਚ, ਪਵਨ ਕੁਮਾਰ ਸਾਬਕਾ ਪੰਚ, ਸ਼ਿੰਦਰਪਾਲ ਪੰਚ, ਅਸ਼ਵਨੀ ਕੁਮਾਰ ਪੰਚ, ਸ਼ਾਮ ਲਾਲ ਰਿਟਾਇਰਡ ਸੂਬੇਦਾਰ ਅਤੇ ਬੀ.ਐਸ.ਐਫ ਤੇ ਸ਼ਿੰਦਾ ਠੇਕੇਦਾਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਪਿੰਡ ਵਾਸੀਆਂ ਨੇ ਮਾਨ ਸਰਕਾਰ ਦੀਆਂ ਨੀਤੀਆਂ ‘ਤੇ ਤਸੱਲੀ ਪ੍ਰਗਟਾਈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਭਰਵੇਂ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਨੰਦ ਲਾਲ, ਕਰਮ ਚੰਦ, ਸ਼ਾਮ ਲਾਲ, ਵਿਜੇ ਕੁਮਾਰ, ਰਾਜ ਕੁਮਾਰ, ਮਦਨ ਲਾਲ, ਅਨਮੋਲ ਕੁਮਾਰ ਦੀਪੂ, ਜਸ਼ਨ ਕੁਮਾਰ ਅਤੇ ਵਾਰਿਸ ਚੌਧਰੀ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

ਪਿਛਲੀ ਖ਼ਬਰ ਪਾਕਿ ਨੇ ਭਾਰਤੀ ਜਹਾਜ਼ਾਂ 'ਤੇ ਹਵਾਈ ਖੇਤਰ ਦੀ ਪਾਬੰਦੀ ਇਕ ਮਹੀਨੇ ਲਈ ਵਧਾਈ <br/> ਅਗਲੀ ਖ਼ਬਰ ਜਾਡਲਾ-ਰਾਹੋਂ ਮਾਰਗ ਲੰਘਦੇ ਓਵਰਲੋਡ ਅਤੇ ਤੇਜ਼ ਰਫਤਾਰ ਟਿੱਪਰਾਂ ਨੂੰ ਲੈ ਕੇ ਲੋਕ ਸੰਘਰਸ਼ ਦੇ ਰੌਂਅ ‘ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।