19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਦੇਹਰਾਦੂਨ 'ਚ 'ਨੀਟ' ਪ੍ਰੀਖਿਆਰਥਣ ਵਲੋਂ ਖ਼ੁਦਕੁਸ਼ੀ

ਅਜੀਤ ਡੈਸਕ 18-06-2026
ਦੇਹਰਾਦੂਨ, 17 ਜੂਨ (ਏਜੰਸੀ)-ਦੇਹਰਾਦੂਨ ਦੇ ਪਟੇਲ ਨਗਰ ਇਲਾਕੇ 'ਚ ਮੰਗਲਵਾਰ ਸਵੇਰੇ ਇਕ 23 ਸਾਲਾ ਨੀਟ ਪ੍ਰੀਖਿਆਰਥਣ ਰੀਆ ਕੁਮਾਰੀ ਨੇ ਕਥਿਤ ਤੌਰ 'ਤੇ ਆਪਣੇ ਘਰ 'ਚ ਖ਼ੁਦਕੁਸ਼ੀ ਕਰ ਲਈ | ਰੀਆ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ | ਉਹ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਅਤੇ ਮੁੜ-ਪ੍ਰੀਖਿਆ (ਰੀ-ਐਗਜ਼ਾਮੀਨੇਸ਼ਨ) ਨੂੰ ਲੈ ਕੇ ਤਣਾਅ 'ਚ ਸੀ | ਅਧਿਕਾਰੀਆਂ ਅਨੁਸਾਰ ਘਟਨਾ ਵਾਲੀ ਥਾਂ ਤੋਂ ਮਿਲੇ ਖ਼ੁਦਕੁਸ਼ੀ ਨੋਟ 'ਚ 'ਮੰਮੀ ਅਤੇ ਪਾਪਾ, ਮੈਂ ਤੁਹਾਨੂੰ ਪਿਆਰ ਕਰਦੀ ਹਾਂ' ਸ਼ਬਦ ਲਿਖੇ ਹੋਏ ਸਨ, ਨਾਲ ਹੀ ਆਪਣੀ ਪੜ੍ਹਾਈ 'ਚ ਸਫ਼ਲਤਾ ਹਾਸਿਲ ਨਾ ਕਰ ਪਾਉਣ ਨੂੰ ਲੈ ਕੇ ਨਿਰਾਸ਼ਾ ਅਤੇ ਪ੍ਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਸੀ | ਸਰਕਲ ਅਧਿਕਾਰੀ ਸਦਰ ਅੰਕਿਤ ਕੰਧਾਰੀ ਨੇ ਕਿਹਾ ਕਿ ਕੱਲ੍ਹ ਸਵੇਰੇ ਪਟੇਲ ਨਗਰ ਪੁਲਿਸ ਸਟੇਸ਼ਨ ਵਿਚ ਰਿਪੋਰਟ ਮਿਲੀ ਸੀ ਕਿ ਚੰਦਰਬਨੀ 'ਚ ਰੀਆ ਨਾਂਅ ਦੀ ਇਕ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ | ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਸਵੇਰੇ ਕਰੀਬ 10.30 ਵਜੇ ਜਦੋਂ ਉਸ ਦੀ ਮਾਂ ਉਸ ਨੂੰ ਨਾਸ਼ਤੇ ਲਈ ਬੁਲਾ ਰਹੀ ਸੀ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲਿ੍ਹਆ ਤੇ ਜਦੋਂ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਦੇਖਿਆ ਕਿ ਉਸ ਨੇ ਫਾਹਾ ਲੈ ਲਿਆ ਸੀ |

ਪਿਛਲੀ ਖ਼ਬਰ ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਂਅ 'ਚੋਂ 'ਇੰਡੀਅਨ ਓਸ਼ੀਅਨ' ਦਾ ਹਵਾਲਾ ਹਟਾਇਆ <br/> ਅਗਲੀ ਖ਼ਬਰ ਮੌਜੂਦਾ ਸਿੱਖਿਆ ਢਾਂਚਾ 'ਬਹੁਤ ਤਣਾਅਪੂਰਨ ਅਤੇ ਅਣ-ਉੁਚਿਤ'-ਰਾਹੁਲ ਗਾਂਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।