ਈਵੀਅਨ-ਲੇਸ-ਬੇਂਸ (ਫਰਾਂਸ), 17 ਜੂਨ (ਏਜੰਸੀਆਂ)-ਅਮਰੀਕਾ ਅਤੇ ਈਰਾਨ ਵਿਚਾਲੇ ਹੋਣ ਵਾਲੇ ਸਮਝੌਤੇ ਨੂੰ ਲੈ ਕੇ ਅਜੇ ਵੀ ਦੁਚਿੱਤੀ ਬਣੀ ਹੋਈ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਹੋਇਆ ਸਮਝÏਤਾ ਹਾਲੇ ਪੂਰੀ ਤਰ੍ਹਾਂ ਅੰਤਿਮ ਨਹੀਂ ਹੋਇਆ | ਜੀ 7 ਸੰਮੇਲਨ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦਲ ਫਤਹਿ ਅਲ-ਸੀ.ਸੀ. ਨਾਲ ਮੁਲਾਕਾਤ ਸਮੇਂ ਟਰੰਪ ਨੇ ਕਿਹਾ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਕਾਰ ਸਿਰਫ਼ ਇਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐਮ. ਓ. ਯੂ.) ਹੋਇਆ ਹੈ ਅਤੇ ਅਜੇ ਕਈ ਮਹੱਤਵਪੂਰਨ ਗੱਲਾਂ 'ਤੇ ਸਹਿਮਤੀ ਬਣਨੀ ਬਾਕੀ ਹੈ | ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਮਝÏਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮਰੀਕਾ ਦੁਬਾਰਾ ਫ਼ੌਜੀ ਕਾਰਵਾਈ ਕਰ ਸਕਦਾ ਹੈ¢ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਤਰੀਕੇ ਨਾਲ ਵਿਹਾਰ ਨਹੀਂ ਕਰਨਗੇ, ਤਾਂ ਅਸੀਂ ਮੁੜ ਬੰਬਾਰੀ ਕਰਾਂਗੇ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਨਾਲ ਹੋਏ ਸਮਝੌਤੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਭਰੋਸਾ ਵਧਿਆ ਹੈ ਅਤੇ ਇਸ ਦੇ ਸਕਾਰਾਤਮਕ ਅਸਰ ਵੀ ਦਿਖਾਈ ਦੇ ਰਹੇ ਹਨ¢