07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਜੇ.ਡੀ.-ਯੂ ਨੇ ਨਿਤਿਸ਼ ਕੁਮਾਰ ਦੇ ਰਾਸ਼ਟਰੀ ਪ੍ਰਧਾਨ ਵਜੋਂ ਚੌਥੇ ਕਾਰਜਕਾਲ ’ਤੇ ਲਗਾਈ ਮੋਹਰ

ਅਜੀਤ ਡੈਸਕ 22-06-2026

ਪਟਨਾ, 21 ਜੂਨ (ਏਜੰਸੀ)-ਜਨਤਾ ਦਲ (ਯੂਨਾਈਟਡ) ਨੇ ਨਿਤਿਸ਼ ਕੁਮਾਰ ਨੂੰ ਚੌਥੀ ਵਾਰ ਨਿਰਵਿਰੋਧ ਰਾਸ਼ਟਰੀ ਪ੍ਰਧਾਨ ਚੁਣੇ ਜਾਣ ‘ਤੇ ਰਸਮੀ ਤੌਰ ‘ਤੇ ਮੋਹਰ ਲਗਾ ਦਿੱਤੀ ਹੈ। ਨਾਲ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਕਿ ਨਿਤਿਸ਼ ਦੇ ਬੇਟੇ ਤੇ ਸਿਹਤ ਮੰਤਰੀ ਨਿਸ਼ਾਂਤ ਕੁਮਾਰ ਪਾਰਟੀ ਦੇ ਭਵਿੱਖ ਦੇ ਅਗਵਾਈ ਢਾਂਚੇ ‘ਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਪਟਨਾ ‘ਚ ਪਾਰਟੀ ਹੈੱਡਕੁਆਰਟਰ ਵਿਖੇ ਜੇ.ਡੀ.-ਯੂ ਦੇ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ‘ਚ ਇਸ ਫੈਸਲੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਪ੍ਰੀਸ਼ਦ ਨੇ ਨਿਤਿਸ਼ ਨੂੰ ਪਾਰਟੀ ਦੇ ਸੰਵਿਧਾਨ ‘ਚ ਜ਼ਰੂਰਤ ਪੈਣ ‘ਤੇ ਜ਼ਰੂਰੀ ਸੋਧ ਕਰਨ ਦਾ ਅਧਿਕਾਰ ਵੀ ਦਿੱਤਾ।
ਬੈਠਕ ਨੂੰ ਸੰਬੋਧਨ ਕਰਦੇ ਹੋਏ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ‘ਚ ਬਿਹਾਰ ‘ਚ ਐਨ.ਡੀ.ਏ. ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ। ਬਾਅਦ ‘ਚ ਮੁੱਖ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰੀ ਪ੍ਰੀਸ਼ਦ ਨੇ ਨਿਤਿਸ਼ ਨੂੰ ਰਾਸ਼ਟਰੀ ਪ੍ਰਧਾਨ ਚੁਣੇ ਜਾਣ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ ਹੈ।

ਪਿਛਲੀ ਖ਼ਬਰ ਪ੍ਰੀਖਿਆ ਕਾਰਨ ਹਵਾਈ ਅੱਡੇ ’ਤੇ ਰੁਕੇ ਰਹੇ ਪ੍ਰਧਾਨ ਮੰਤਰੀ ਅਗਲੀ ਖ਼ਬਰ ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੀ ਮੁੜ ਮੁਲਾਂਕਣ ਪ੍ਰੀਖਿਆ ਦਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।