07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਟਰੰਪ ਵਲੋਂ ਹੋਰਮੁਜ਼ ’ਚ ਟੋਲ ਲਗਾਉਣ ਦੀ ਧਮਕੀ

ਅਜੀਤ ਡੈਸਕ 22-06-2026


ਵਾਸ਼ਿੰਗਟਨ, 21 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਾਲ ਹੀ ’ਚ ਹੋਏ ਸਮਝੌਤੇ ਤਹਿਤ ਤੈਅ 60 ਦਿਨਾਂ ਦੀ ਗੱਲਬਾਤ ਦੀ ਮਿਆਦ ’ਚ ਈਰਾਨ ਨਾਲ ਕੋਈ ਅੰਤਿਮ ਸਮਝੌਤਾ ਨਹੀਂ ਹੁੰਦਾ ਤਾਂ ਵਾਸ਼ਿੰਗਟਨ ਹੋਰਮੁਜ਼ ਜਲਡਮਰੂ ’ਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਆਪਣਾ ਟੋਲ ਲਗਾ ਸਕਦਾ ਹੈ। ਕੈਂਪ ਡੇਵਿਡ ਤੋਂ ਟਰੁੱਥ ਸੋਸ਼ਲ ’ਤੇ ਲਿਖਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਵਿਵਸਥਾ ਇਸ ਰਣਨੀਤਕ ਜਲਮਾਰਗ ਤੋਂ 60 ਦਿਨਾਂ ਤੱਕ ਬਿਨਾਂ ਟੋਲ ਦੇ ਲੰਘਣ ਦੀ ਗਰੰਟੀ ਦਿੰਦੀ ਹੈ ਪਰ ਗੱਲਬਾਤ ਅਸਫਲ ਹੋਣ ’ਤੇ ਸਥਿਤੀ ਬਦਲ ਸਕਦੀ ਹੈ। ਟਰੰਪ ਨੇ ਲਿਖਿਆ ਕਿ 60 ਦਿਨਾਂ ਦੀ ਮਿਆਦ ਖਤਮ ਹੋਣ ਦੇ ਬਾਅਦ ਕੋਈ ਟੋਲ ਨਹੀਂ ਲੱਗੇਗਾ, ਸਿਵਾਏ ਤਦ ਜਦ ਸਮਝੌਤਾ ਪੂਰਾ ਨਾ ਹੋਣ ’ਤੇ ਅਮਰੀਕਾ ਖੁਦ ਇਸ ਨੂੰ ਲਾਗੂ ਕਰੇ। ਉਨ੍ਹਾਂ ਅੱਗੇ ਕਿਹਾ ਇਹ ਪੈਸਾ ਮੱਧ ਪੂਰਬ ਦੇ ਦੇਸ਼ਾਂ ਲਈ ਗਾਰਜੀਅਨ ਏਂਜੇਲ (ਰੱਖਿਅਕ) ਦੇ ਤੌਰ ’ਤੇ ਦਿੱਤੀਆਂ ਗਈਆਂ ਸੇਵਾਵਾਂ ਬਦਲੇ ਹੋਵੇਗਾ, ਜਿਸ ਵਿਚ ਪਿਛਲੀ ਮੌਜੂਦਾ ਅਤੇ ਭਵਿੱਖ ਦੀਆਂ ਲਾਗਤਾਂ ਦੀ ਭਰਪਾਈ ਸ਼ਾਮਿਲ ਹੈ। ਟ੍ਰਾਂਜਿਟ ਫ਼ੀਸ ਦਾ ਮੁੱਦਾ ਸਮਝੌਤੇ ਦੇ ਸਭ ਤੋਂ ਵਿਵਾਦਿਤ ਹਿੱਸਿਆਂ ’ਚੋਂ ਇਕ ਬਣ ਕੇ ਉੱਭਰਿਆ ਹੈ।
ਹਾਲਾਂਕਿ ਈਰਾਨ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੌਰਾਨ ਬਿਨਾਂ ਟੋਲ ਦੇ ਆਵਾਜਾਈ ਬਣਾਈ ਰੱਖਣ ’ਤੇ ਸਹਿਮਤ ਹੋ ਗਿਆ ਹੈ।
ਪਰ ਤਹਿਰਾਨ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਜਹਾਜ਼ਾਂ ਨੂੰ ਅਜੇ ਵੀ ਦੇਸ਼ ਦੇ ਸ਼ਕਤੀਸ਼ਾਲੀ ਧਾਰਮਿਕ ਗਾਰਡ ਆਈ. ਆਰ. ਜੀ. ਸੀ. ਦੇ ਨਾਲ ਤਾਲਮੇਲ ਬਿਠਾਉਣਾ ਹੋਵੇਗਾ ਅਤੇ ਅੰਤਰਿਮ ਮਿਆਦ ਖਤਮ ਹੋਣ ਬਾਅਦ ਕਰ ਲਾਗੂ ਕੀਤੇ ਜਾ ਸਕਦੇ ਹਨ।

ਪਿਛਲੀ ਖ਼ਬਰ ਜਦੋਂ ਵੈਂਸ ਨੇ ਆਪਣੇ ਦੋ ਪਸੰਦੀਦਾ ਭਾਰਤੀ ਅਤੇ ਪਾਕਿਸਤਾਨੀ ਸ਼ਖ਼ਸੀਅਤਾਂ ਦੇ ਨਾਂਅ ਦੱਸੇ ਅਗਲੀ ਖ਼ਬਰ ਕੋਈ ਵੀ ਦੇਸ਼ ਸਮੁੰਦਰੀ ਸ਼ਕਤੀ ਤੋਂ ਬਿਨਾਂ ਮਹਾਨ ਸ਼ਕਤੀ ਨਹੀਂ ਬਣ ਸਕਦਾ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।