25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਟੈਲੀਗ੍ਰਾਮ ਐਪ ’ਤੇ ਲੱਗੀ ਪਾਬੰਦੀ ਹਟੀ

ਅਜੀਤ ਡੈਸਕ 24-06-2026


ਨਵੀਂ ਦਿੱਲੀ, 23 ਜੂਨ (ਜਗਤਾਰ ਸਿੰਘ)-ਨੀਟ ਪ੍ਰੀਖਿਆ ਦੇ ਮੱਦੇਨਜ਼ਰ ਭਾਰਤ ਵਿਚ ਟੈਲੀਗ੍ਰਾਮ ਐਪ ’ਤੇ ਲੱਗੀ ਪਾਬੰਦੀ ਹੁਣ ਹੱਟ ਗਈ ਹੈ ਅਤੇ ਇਕ ਵਾਰੀ ਫਿਰ ਤੋਂ ਟੈਲੀਗ੍ਰਾਮ ਐਪ ਗੂਗਲ ਪਲੇਅ ਸਟੋਰ ’ਤੇ ਨਜ਼ਰ ਆ ਰਿਹਾ ਹੈ । ਹੁਣ ਇਸ ਨੂੰ ਡਾਊਨਲੋਡ ਕਰਕੇ ਵਰਤਿਆ ਵੀ ਜਾ ਸਕਦਾ ਹੈ । ਹਾਲਾਂਕਿ ਪਾਬੰਦੀ ਹਟਣ ਦੇ ਬਾਅਦ ਵੀ ਟੈਲੀਗ੍ਰਾਮ ਦੇ ਇਕ ਖ਼ਾਸ ਫ਼ੀਚਰ ’ਤੇ ਲੱਗੀ ਰੋਕ 30 ਜੂਨ ਤੱਕ ਬਰਕਰਾਰ ਰਹੇਗੀ । ਦੱਸਣਯੋਗ ਹੈ ਕਿ ਨੀਟ ਯੂ.ਜੀ. 2026 ਦੀ 21 ਜੂਨ ਨੂੰ ਹੋਈ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤਕ ਟੈਲੀਗ੍ਰਾਮ ਐਪ ’ਤੇ ਆਰਜ਼ੀ ਪਾਬੰਦੀ ਲਗਾ ਦਿੱਤੀ ਸੀ । ਇਸ ਪਾਬੰਦੀ ਦੀ ਮਿਆਦ 22 ਜੂਨ ਨੂੰ ਖ਼ਤਮ ਹੋ ਚੁੱਕੀ ਹੈ, ਜਿਸ ਤੋਂ ਬਾਅਦ ਹੁਣ ਫਿਰ ਤੋਂ ਟੈਲੀਗ੍ਰਾਮ ਐਪ ਗੂਗਲ ਪਲੇਅ ਸਟੋਰ ’ਤੇ ਯੂਜਰਸ ਲਈ ਉਪਲਬਧ ਹੋ ਗਿਆ ਹੈ । ਹਾਲਾਂਕਿ ਐਪ ਦੇ ਉਪਲਬਧ ਹੋ ਜਾਣ ਦੇ ਬਾਅਦ ਵੀ ਭਾਰਤੀ ਯੂਜਰਸ 30 ਜੂਨ 2026 ਤਕ ਭੇਜੇ ਗਏ ਮੈਸੇਜਾਂ ਨੂੰ ਐਡਿਟ ਨਹੀਂ ਕਰ ਸਕਣਗੇ ।

ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ’ਚ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਸਭ ਤੋਂ ਵੱਡੀ ਤਰਜੀਹ-ਪੁਸ਼ਕਰ ਸਿੰਘ ਧਾਮੀ ਅਗਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੀ ਤੇ ਚਚੇਰੇ ਭਰਾ ਸਮੇਤ 3 ਦੀ ਗੋਲੀਆਂ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।