07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਈ.ਡੀ. ਵਲੋਂ ਸੰਜੀਵ ਅਰੋੜਾ ਦੀ 55 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ

ਅਜੀਤ ਡੈਸਕ 26-06-2026
ਨਵੀਂ ਦਿੱਲੀ, 25 ਜੂਨ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੱਸਿਆ ਕਿ ਹਵਾਲਾ ਰਾਸ਼ੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ‘ਆਪ’ ਆਗੂ ਸੰਜੀਵ ਅਰੋੜਾ, ਉਨ੍ਹਾਂ ਦੇ ਪਰਿਵਾਰ ਅਤੇ ਉਸ ਨਾਲ ਜੁੜੀ ਇਕ ਰਿਐਲਟੀ ਕੰਪਨੀ ਨਾਲ ਸੰਬੰਧਿਤ 55.57 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਸੰਜੀਵ ਅਰੋੜਾ (62) ਨੂੰ ਕੇਂਦਰੀ ਏਜੰਸੀ ਨੇ 9 ਮਈ ਨੂੰ ਮੋਬਾਈਲ ਫੋਨ ਦੀ ਵਿਕਰੀ ਨਾਲ ਜੁੜੇ 100 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਦੇ ਮਾਮਲੇ ਵਿਚ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ਤੋਂ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਦਾ ਸਾਬਕਾ ਮੰਤਰੀ ਇਸ ਸਮੇਂ ਹਰਿਆਣਾ ਦੀ ਜੇਲ੍ਹ ਵਿਚ ਨਿਆਇਕ ਹਿਰਾਸਤ ਵਿਚ ਹੈ। ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਹਵਾਲਾ ਰਾਸ਼ੀ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਇਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤਹਿਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ (ਐਚ.ਐਸ.ਆਰ.ਐਲ.), ਸੰਜੀਵ ਅਰੋੜਾ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਦੇ
ਨਾਂਅ ’ਤੇ ਮੌਜੂ ਬੈਂਕ ਖਾਤਿਆਂ, ਫਿਕਸਡ ਡਿਪਾਜ਼ਿਟ, ਜ਼ਮੀਨ, ਵਪਾਰਕ ਅਹਾਤੇ ਅਤੇ ਰਿਹਾਇਸ਼ੀ ਅਪਾਰਟਮੈਂਟਾਂ ਨੂੰ ਜ਼ਬਤ ਕੀਤਾ ਜਾਵੇਗਾ।ਇਹ ਸੰਪਤੀਆਂ ਲੁਧਿਆਣਾ (ਪੰਜਾਬ), ਗੁਰੂਗ੍ਰਾਮ (ਹਰਿਆਣਾ) ਅਤੇ ਚੰਡੀਗੜ੍ਹ ਵਿਚ ਮੌਜੂਦਾ ਹਨ।ਈ.ਡੀ. ਨੇ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 55.57 ਕਰੋੜ ਰੁਪਏ ਹੈ। ਈ.ਡੀ. ਨੇ ਦੋਸ਼ ਲਗਾਇਆ ਕਿ 2023-24 ਵਿੱਤੀ ਸਾਲ ਵਿਚ ਐਚ.ਐਸ.ਆਰ.ਐਲ. ਨੇ 157 ਕਰੋੜ ਰੁਪਏ ਦੇ ਮੋਬਾਈਲ ਫੋਨ ਦੀ ਵਿਕਰੀ ਦੀ ਰਿਪੋਰਟ ਕੀਤੀ, ਜਿਸ ਵਿਚ ਦੋ ਯੂ.ਏ.ਈ. ਅਧਾਰਤ ਕੰਪਨੀਆਂ ਫੋਰਟਬੇਲ ਅਤੇ ਐਫਜੇਡਸੀਓ ਟੈਲੀਕਾਮ ਨੂੰ ਲਗਭਗ 102.50 ਕਰੋੜ ਰੁਪਏ ਦੀ ਬਰਾਮਦ ਕੀਤੀ ਗਈ ਸੀ।ਇਸ ਕੇਸ ਵਿਚ ਜੁਰਮ ਦੀ ਕੁੱਲ ਕਮਾਈ 102.99 ਕਰੋੜ ਰੁਪਏ ਹੈ, ਜਿਸ ਦੀ ਸਥਾਨਕ ਵਿਕਰੀ ਅਜੇ ਵੀ ਪੜਤਾਲ ਬਾਕੀ ਹੈ।
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ‘ਡਿਜੀਟਲ ਅਰੈਸਟ’ ਮਾਮਲਿਆਂ ਸੰਬੰਧੀ ਪੰਜਾਬ ਸਮੇਤ 16 ਸੂਬਿਆਂ ’ਚ ਛਾਪੇਮਾਰੀ ਅਗਲੀ ਖ਼ਬਰ 9ਵੀਂ ਕਲਾਸ ਦੇ ਸਿਲੇਬਸ ’ਚ ਐਮਰਜੈਂਸੀ ਦਾ ਸੈਕਸ਼ਨ ਕੀਤਾ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।