03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਇਜ਼ਰਾਈਲ ਅਤੇ ਲਿਬਨਾਨ ਵਲੋਂ ਸ਼ਾਂਤੀ ਸਮਝੌਤੇ ਦੀ ਰੂਪ-ਰੇਖਾ ’ਤੇ ਦਸਤਖ਼ਤ

ਅਜੀਤ ਡੈਸਕ 27-06-2026
ਵਾਸ਼ਿੰਗਟਨ, 26 ਜੂਨ (ਏਜੰਸੀ)-ਅਮਰੀਕਾ ਦੀ ਵਿਚੋਲਗੀ ਹੇਠ ਕਈ ਦਿਨਾਂ ਦੀ ਗੱਲਬਾਤ ਤੋਂ ਬਾਅਦ ਇਜ਼ਰਾਈਲ ਅਤੇ ਲਿਬਨਾਨ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿਚ ਸ਼ਾਂਤੀ ਸਮਝੌਤੇ ਦੀ ਰੂਪ-ਰੇਖਾ (ਫਰੇਮਵਰਕ) ’ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਸਮਝੌਤੇ ਦਾ ਮਕਸਦ ਇਜ਼ਰਾਈਲ ਅਤੇ ਇਰਾਨ ਸਮਰਥਿਤ ਹਿਜ਼ਬੁੱਲ੍ਹਾ ਵਿਚਾਲੇ ਚੱਲ ਰਹੀ ਲੜਾਈ ਨੂੰ ਸਥਾਈ ਤੌਰ ’ਤੇ ਖ਼ਤਮ ਕਰਨਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ’ਚ ਹੋਏ ਸਮਾਗਮ ਦੌਰਾਨ ਲਿਬਨਾਨ ਦੀ ਰਾਜਦੂਤ ਨਾਦਾ ਮੋਆਵਾਦ ਅਤੇ ਇਜ਼ਰਾਈਲ ਦੇ ਰਾਜਦੂਤ ਯੇਚੀਅਲ ਲਾਈਟਰ ਨੇ ਅਮਰੀਕਾ ਨਾਲ ਮਿਲ ਕੇ ਇਸ ਦਸਤਾਵੇਜ਼ ’ਤੇ ਦਸਤਖ਼ਤ ਕੀਤੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅੱਜ ਅਸੀਂ ਇੱਕ ਅਜਿਹੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਜੋ ਮੁਸ਼ਕਿਲ ਜ਼ਰੂਰ ਹੋਵੇਗਾ, ਪਰ ਇਹ ਬਹੁਤ ਮਹੱਤਵਪੂਰਨ ਅਤੇ ਲਾਜ਼ਮੀ ਕਦਮ ਹੈ। ਹਾਲਾਂਕਿ ਸਮਝੌਤੇ ਦੀਆਂ ਪੂਰੀਆਂ ਸ਼ਰਤਾਂ ਜਨਤਕ ਨਹੀਂ ਕੀਤੀਆਂ ਗਈਆਂ। ਅਧਿਕਾਰੀਆਂ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਸਮਝੌਤਾ 16 ਅਪ੍ਰੈਲ ਦੇ ਜੰਗਬੰਦੀ ਸਮਝੌਤੇ ਨਾਲੋਂ ਕਿਵੇਂ ਵੱਖਰਾ ਹੈ। ਲਿਬਨਾਨ ਦੀ ਰਾਜਦੂਤ ਨਾਦਾ ਮੋਆਵਾਦ ਨੇ ਕਿਹਾ ਕਿ ਇਹ ਸਮਝੌਤਾ ਲਿਬਨਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਬਹਾਲ ਕਰਨ, ਜੰਗ ਨੂੰ ਸਥਾਈ ਤੌਰ ‘ਤੇ ਖ਼ਤਮ ਕਰਨ ਅਤੇ ਲੋਕਾਂ ਨੂੰ ਆਪਣੇ ਘਰਾਂ ’ਚ ਵਾਪਸ ਲਿਆਉਣ ਵੱਲ ਪਹਿਲਾ ਕਦਮ ਹੈ।
ਪਿਛਲੀ ਖ਼ਬਰ ‘ਆਪ੍ਰੇਸ਼ਨ ਸੰਧੂਰ’ ਦੇ 6 ਸ਼ਹੀਦਾਂ ਦੇ ਨਾਂਅ ਪਹਿਲੀ ਵਾਰ ਹੋਏ ਜਨਤਕ ਅਗਲੀ ਖ਼ਬਰ ਬੇਅਦਬੀਆਂ ਵਿਰੋਧੀ ਕਾਨੂੰਨ ਤੇ ਵੀਡੀਓ ਮਾਮਲੇ ਨੇ ਸੂਬੇ ਦੇ ਵਿਰੋਧੀ ਦਲਾਂ ਨੂੰ ਇਕ ਏਜੰਡੇ ’ਤੇ ਕੀਤਾ ਇਕਜੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।