28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਾਕਿ ਵਲੋਂ ਅਫ਼ਗਾਨਿਸਤਾਨ ’ਤੇ ਮੁੜ ਹਵਾਈ ਹਮਲੇ-56 ਮੌਤਾਂ

ਅਜੀਤ ਡੈਸਕ 30-06-2026
ਅੰਮ੍ਰਿਤਸਰ, 29 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਲੰਘੇ ਦਿਨ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਅੱਤਵਾਦ ਵਿਰੋਧੀ ਇਕ ਵੱਡੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਪਾਕਿ ਦੇ ਅਨੁਸਾਰ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਪਹਿਲਾਂ ਸੂਬਾ ਖ਼ੈਬਰ ਪਖਤੂਨਖਵਾ ਦੇ ਬਾਜੌਰ ਜ਼ਿਲ੍ਹੇ ’ਚ ਅੱਤਵਾਦੀਆਂ ਖ਼ਿਲਾਫ਼ ਜ਼ਮੀਨੀ ਕਾਰਵਾਈ ਕੀਤੀ ਗਈ, ਜਿਸ ’ਚ ਕਮਾਂਡਰ ਖਾਨ ਫਰੋਸ਼ ਸਮੇਤ 4 ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਅਫ਼ਗਾਨਿਸਤਾਨ ’ਚ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ’ਤੇ ਸਟੀਕ ਹਵਾਈ ਹਮਲੇ ਕੀਤੇ ਗਏ। ਇਸ ਕਾਰਵਾਈ ’ਚ 25 ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਅਫ਼ਗਾਨਿਸਤਾਨ ਦੇ ਸੂਚਨਾ ਤੇ ਸੱਭਿਆਚਾਰ ਮੰਤਰਾਲੇ ਦੇ ਉਪ ਮੰਤਰੀ ਹਯਾਤੁੱਲਾ ਮੁਹਾਜਿਰ ਫਰਾਹੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਅਫ਼ਗਾਨਿਸਤਾਨ ਦੇ ਨਿਰਦੋਸ਼ ਨਾਗਰਿਕਾਂ ਤੇ ਬੱਚਿਆਂ ’ਤੇ ਹਵਾਈ ਹਮਲੇ ਕਰਕੇ ਬਹੁਤ ਘਟੀਆ ਕਾਰਵਾਈ ਕੀਤੀ ਹੈ। ਅਫ਼ਗਾਨ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਫ਼ੌਜੀ ਹਵਾਈ ਹਮਲਿਆਂ ਨੇ ਪਕਤੀਆ, ਪਕਤਿਕਾ ਤੇ ਕੁਨਾਰ ’ਚ ਨਾਗਰਿਕ ਘਰਾਂ ਤੇ ਮਸਜਿਦਾਂ ਨੂੰ ਹਵਾਈ ਹਮਲਿਆਂ ਨਾਲ ਨਿਸ਼ਾਨਾ ਬਣਾਇਆ, ਜਿਸ ’ਚ 56 ਤੋਂ ਵੱਧ ਲੋਕ ਮਾਰੇ ਗਏ ਤੇ 172 ਜ਼ਖ਼ਮੀ ਹੋਏ, ਜਿਨ੍ਹਾਂ ’ਚੋਂ ਜ਼ਿਆਦਾਤਰ ਪੀੜਤ ਔਰਤਾਂ ਅਤੇ ਬੱਚੇ ਦੱਸੇ ਗਏ ਹਨ।
ਪਿਛਲੀ ਖ਼ਬਰ 10ਵੀਂ ਜਮਾਤ ਦੇ ਮੌਜੂਦਾ ਬੈਚ ਨੂੰ 3-ਭਾਸ਼ਾ ਨੀਤੀ ਤੋਂ ਛੋਟ- ਸੀ.ਬੀ.ਐਸ.ਈ. ਅਗਲੀ ਖ਼ਬਰ ਬਿਜਲੀ ਦੀ ਮੰਗ 17000 ਮੈਗਾਵਾਟ ਦੇ ਅੰਕੜੇ ਤੋਂ ਪਾਰ, ਸਪਲਾਈ ਤੇ ਮੰਗ ’ਚ ਪਾੜਾ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।