07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਦਿਲਜੀਤ ਦੋਸਾਂਝ ਦੀ ‘ਪੰਜਾਬ ‘95’ ‘ਸਤਲੁਜ’ ਦੇ ਨਾਂਅ ਹੇਠ ਰਿਲੀਜ਼

ਅਜੀਤ ਡੈਸਕ 04-07-2026

ਮੁੰਬਈ, 3 ਜੁਲਾਈ (ਪੀ. ਟੀ. ਆਈ.)-ਦਿਲਜੀਤ ਦੋਸਾਂਝ ਦੀ ਫਿਲਮ “ਪੰਜਾਬ ‘95” ਆਖਰਕਾਰ ਭਾਰਤ ’ਚ ਦੇਖਣ ਲਈ ਉਪਲਬਧ ਹੋ ਗਈ ਹੈ। ਫਿਲਮ ਨੂੰ ਅੱਜ ਅਚਾਨਕ ‘ਜੀ5’ ’ਤੇ ‘ਸਤਲੁਜ’ ਸਿਰਲੇਖ ਹੇਠ ਰਿਲੀਜ਼ ਕਰ ਦਿੱਤਾ ਗਿਆ। ਸੈਂਸਰਸ਼ਿਪ ਦੇ ਮੁੱਦਿਆਂ ’ਚ ਘਿਰਨ ਤੋਂ ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਅੱਜ ਫਿਲਮ ਨੂੰ ਰਿਲੀਜ਼ ਕਰਨ ਦਾ ਸਟ੍ਰੀਮਿੰਗ ਸੇਵਾ ਨੇ ਐਲਾਨ ਕੀਤਾ ਤੇ ਕਿਹਾ ਕਿ ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਤੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਇਹ ਫਿਲਮ ਹੁਣ ਇਸਦੇ ਪਲੇਟਫਾਰਮ ’ਤੇ ਉਪਲਬਧ ਹੈ। ਫਿਲਮ ਵਿਚ, ਦੋਸਾਂਝ ਖਾਲੜਾ ਦੀ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ਨੇ 1995 ’ਚ ਲਾਪਤਾ ਹੋਣ ਤੋਂ ਪਹਿਲਾਂ 1984 ਤੋਂ 1994 ਤੱਕ 10 ਸਾਲਾਂ ਦੇ ਸਮੇਂ ਦੌਰਾਨ ਪੰਜਾਬ ’ਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਜਾਂਚ ਕੀਤੀ ਸੀ।

ਪਿਛਲੀ ਖ਼ਬਰ ਈ-ਰਿਕਸ਼ਾ ਨੂੰ ਬੰਦ ਕਰਨ ਵਾਲੀਆਂ ‘ਐਪਸ’ ਪਲੇਅ ਸਟੋਰ ਤੋਂ ਹਟਾਈਆਂ ਅਗਲੀ ਖ਼ਬਰ ਖਾਮੇਨੇਈ ਦੀਆਂ ਅੰਤਿਮ ਰਸਮਾਂ ਸ਼ੁਰੂ ਭਾਰਤੀ ਧਰਮ ਗੁਰੂਆਂ ਨੇ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।