07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਈ-ਰਿਕਸ਼ਾ ਨੂੰ ਬੰਦ ਕਰਨ ਵਾਲੀਆਂ ‘ਐਪਸ’ ਪਲੇਅ ਸਟੋਰ ਤੋਂ ਹਟਾਈਆਂ

ਅਜੀਤ ਡੈਸਕ 04-07-2026

ਨਵੀਂ ਦਿੱਲੀ, 3 ਜੁਲਾਈ(ਜਗਤਾਰ ਸਿੰਘ)-ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਈ-ਰਿਕਸ਼ਾ ਹੈਕ ਕਰਨ ਵਾਲੀ ਐਪ ਬੀਏਟੀ -ਬੀਐਮਐਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ । ਇਸ ਕਾਰਵਾਈ ਦੇ ਹਿੱਸੇ ਵਜੋਂ ਦੋ ਐਪਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ । ਦੋਸ਼ ਹੈ ਕਿ ਇਨ੍ਹਾਂ ਐਪਸ ਦੀ ਵਰਤੋਂ ਦੂਰ ਤੋਂ ਹੀ ਈ-ਰਿਕਸ਼ਾ ਨੂੰ ਰਿਮੋਟ ਨਾਲ ਬੰਦ ਕਰਨ ਲਈ ਕੀਤੀ ਜਾ ਰਹੀ ਸੀ । ਇਹ ਕਦਮ ਸੁਰੱਖਿਆ ਚਿੰਤਾਵਾਂ ਅਤੇ ਸੰਭਾਵੀ ਦੁਰਵਰਤੋਂ ਦੇ ਕਾਰਨ ਚੁੱਕਿਆ ਗਿਆ ਹੈ । ਮਾਮਲੇ ਦੀ ਜਾਂਚ ਅਤੇ ਨਿਗਰਾਨੀ ਜਾਰੀ ਰਹੇਗੀ । ਹਾਲ ਹੀ ਵਿਚ ਬੀਏਟੀ -ਬੀਐਮਸ ਐਪ ਨਾਲ ਸੰਬੰਧਿਤ ਕਈ ਵੀਡੀਓ ਅਤੇ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਜਿਨ੍ਹਾਂ ਵਿਚ ਦਾਅਵਾ ਕੀਤਾ ਕਿ ਕੁਝ ਲੋਕ ਇਸ ਐਪ ਰਾਹੀਂ ਦੂਰ ਤੋਂ ਹੀ ਈ-ਰਿਕਸ਼ਾ ਨੂੰ ਰਿਮੋਟ ਨਾਲ ਬੰਦ ਕਰ ਰਹੇ ਸੀ,ਜਿਸ ਦੇ ਕਾਰਨ ਚਾਲਕਾਂ ਨੂੰ ਕਾਫੀ ਵਿੱਤੀ ਨੁਕਸਾਨ ਚੁੱਕਣਾ ਪਿਆ । ਈ-ਰਿਕਸ਼ਾ ਦੇ ਅਚਾਨਕ ਬੰਦ ਹੋਣ ਦੀਆਂ ਘਟਨਾਵਾਂ ਅਤੇ ਚਾਲਕਾਂ ਵਲੋਂ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ, ਮਾਮਲਾ ਗੰਭੀਰ ਹੋ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕੀਤੀ ਗਈ । ਸੂਚਨਾ ਤਕਨਾਲੋਜੀ (ਆਈ.ਟੀ.) ਸਕੱਤਰ ਐਸ. ਕ੍ਰਿਸ਼ਨਨ ਨੇ ਕਿਹਾ ਕਿ ਐਪ ਸਟੋਰਾਂ ਨੂੰ ਜ਼ਰੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ । ਸਰਕਾਰ ਇਹ ਮੁੱਦਾ ਐਪ ਸਟੋਰ ਕੋਲ ਉਠਾਏਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਭਾਵੀ ਤੌਰ ’ਤੇ ਨੁਕਸਾਨਦੇਹ ਐਪਸ ਉਪਲਬਧ ਨਾ ਹੋਣ ।

ਪਿਛਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ ਦੇ ਤਿੰਨੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਚੰਨੀ ਦੇ ਹੱਕ ’ਚ ਨਿੱਤਰੇ ਅਗਲੀ ਖ਼ਬਰ ਦਿਲਜੀਤ ਦੋਸਾਂਝ ਦੀ ‘ਪੰਜਾਬ ‘95’ ‘ਸਤਲੁਜ’ ਦੇ ਨਾਂਅ ਹੇਠ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।