07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਹੁਣ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਮਿਲਣਗੀਆਂ 12 ਫ਼ੀਸਦੀ ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ

ਅਜੀਤ ਡੈਸਕ 11-07-2026

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਦੇਸ਼ ’ਚ ਖੰਘ ਦੀ ਦਵਾਈ ਅਤੇ ਟਾਨਿਕ ਦੀ ਨਸ਼ੇ ਵਜੋਂ ਹੋ ਰਹੀ ਗ਼ਲਤ ਵਰਤੋਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ 12 ਫ਼ੀਸਦੀ ਤੋਂ ਵੱਧ ਅਲਕੋਹਲ ਮਿਕਸ ਦਵਾਈਆਂ ਦੀ ਖੁੱਲ੍ਹੀ ਵਿਕਰੀ ’ਤੇ ਰੋਕ ਲਾ ਦਿੱਤੀ ਹੈ। ਸਰਕਾਰ ਨੇ ਦਵਾਈਆਂ ਦੇ ਨੇਮ 1945 ’ਚ ਵੱਡੀ ਸੋਧ ਕਰਦਿਆਂ ਜ਼ਿਆਦਾ ਅਲਕੋਹਲ ਦੀ ਮਾਤਰਾ ਵਾਲੀਆਂ ਖੰਘ ਦੀਆਂ ਦਵਾਈਆਂ ਅਤੇ ਟਾਨਿਕ ਨੂੰ ਸ਼ੈਡਿਊਲ ਐੱਚ-1 ਵਰਗ ’ਚ ਪਾ ਦਿੱਤਾ ਹੈ। ਹੁਣ ਇਹ ਦਵਾਈਆਂ ਬਿਨਾਂ ਡਾਕਟਰ ਦੀ ਪਰਚੀ ਤੋਂ ਖਰੀਦਿਆਂ ਜਾਂ ਵੇਚੀਆਂ ਨਹੀਂ ਜਾ ਸਕਦੀਆਂ। ਇਹ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਵਿਕਰੀ ਦਾ ਰਿਕਾਰਡ ਰੱਖਣਾ ਹੋਵੇਗਾ। ਦੁਕਾਨਦਾਰਾਂ ਨੂੰ ਮਰੀਜ਼, ਡਾਕਟਰ ਅਤੇ ਦਵਾਈ ਦੀ ਤਫਸੀਲ ਵੱਖ ਰਜਿਸਟਰ ’ਚ 3 ਸਾਲ ਤੱਕ ਰੱਖਣੀ ਹੋਵੇਗੀ। ਸਰਕਾਰ ਵਲੋਂ ਜਾਰੀ ਨਵੇਂ ਕੰਮਾਂ ਮੁਤਾਬਿਕ ਜਿਹੜੀ ਵੀ ਦਵਾਈ 30 ਮਿਲੀਲੀਟਰ ਤੋਂ ਵੱਡੀ ਪੈਕਿੰਗ ’ਚ ਆਉਂਦੀ ਹੈ ਅਤੇ ਜਿਸ ’ਚ ਇਥਾਈਲ ਅਲਕੋਹਲ ਦੀ ਮਾਤਰਾ 12 ਫ਼ੀਸਦੀ ਤੋਂ ਵੱਧ ਹੈ, ਉਨ੍ਹਾਂ ਸਾਰੀਆਂ ਦਵਾਈਆਂ ਨੂੰ ਹੁਣ ਸ਼ੈਡਅੂਲ ਐਚ-1 ਸੂਚੀ ’ਚ ਸ਼ਾਮਿਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੈਡਿਊਲ ਐੱਚ-1 ਨੀਂਦ ਦੀਆਂ ਗੋਲੀਆਂ, ਹੈਵੀ ਪੇਨਕਿਲਰ ਅਤੇ ਨਸ਼ੇ ਲਈ ਵਰਤੀਆਂ ਜਾ ਸਕਣ ਵਾਲੀਆਂ ਬਹੁਤ ਸੰਵੇਦਨਸ਼ੀਲ ਦਵਾਈਆਂ ਸ਼ਾਮਿਲ ਹੁੰਦੀਆਂ ਹਨ। ਨੇਮ ਮੁਤਾਬਿਕ ਦਵਾਈ ਦੇ ਪੈਕ ’ਤੇ ਲਾਲ ਰੰਗ ’ਚ ‘ਆਰ. ਐਕਸ’ ਅਤੇ ਸ਼ੈਡਿਊਲ ਐੱਚ-1 ਵਰਕਿੰਗ ਬਾਕਸ ਹੋਣਾ ਜ਼ਰੂਰੀ ਹੈ। ਬਿਨਾਂ ਪਰਚੀ ਤੋਂ ਦਵਾਈ ਵੇਚਣ ਜਾਂ ਰਿਕਾਰਡ ਨਾ ਮਿਲਣ ’ਤੇ ਦੁਕਾਨਦਾਰ ਦਾ ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ।

ਪਿਛਲੀ ਖ਼ਬਰ ਪਾਰਟੀ ’ਚ ਕੋਈ ਧੜੇਬੰਦੀ ਨਹੀਂ, ਸਾਰੇ ਜਲਦ ਇਕ ਮੰਚ ’ਤੇ ਹੋਣਗੇ ਇਕੱਠੇ - ਭੁਪੇਸ਼ ਬਘੇਲ ਅਗਲੀ ਖ਼ਬਰ ਨਿਊਜ਼ੀਲੈਂਡ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।