05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਨਾਗਾਲੈਂਡ ਦੇ ਧਮਾਕੇ ਵਿਚ ਅਸਾਮ ਰਾਈਫਲਜ਼ ਦਾ ਜਵਾਨ ਸ਼ਹੀਦ

ਅਜੀਤ ਡੈਸਕ 14-07-2026

ਕੋਹਿਮਾ, 13 ਜੁਲਾਈ (ਪੀ.ਟੀ.ਆਈ.)-ਨਾਗਾਲੈਂਡ ਦੇ ਚੁਮੌਕੇਡੀਮਾ ਜ਼ਿਲ੍ਹੇ ’ਚ ਸੋਮਵਾਰ ਨੂੰ ਇਕ ਸ਼ੱਕੀ ਆਈ.ਈ.ਡੀ. ਧਮਾਕੇ ’ਚ ਅਸਾਮ ਰਾਈਫਲਜ਼ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ 4 ਜਵਾਨ ਅਤੇ 1 ਨਾਗਰਿਕ ਜ਼ਖ਼ਮੀ ਹੋ ਗਏ। ਪੀ.ਆਰ.ਓ. ਡਿਫੈਂਸ ਕਰਨਲ ਅਮਿਤ ਸ਼ੁਕਲਾ ਨੇ ਕਿਹਾ ਕਿ ਧਮਾਕੇ ਨੇ ਇਕ ਆਪ੍ਰੇਸ਼ਨਲ ਮੂਵਮੈਂਟ ਦੌਰਾਨ ਅਸਾਮ ਰਾਈਫਲਜ਼ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ । ਸੁਰੱਖਿਆ ਬਲਾਂ ਨੇ ਖੇਤਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਜ਼ਖ਼ਮੀ ਕਰਮਚਾਰੀਆਂ ਨੂੰ ਡਾਕਟਰੀ ਇਲਾਜ ਲਈ ਭੇਜਿਆ ਗਿਆ ਹੈ । ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ । ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਪੁਸ਼ਟੀ ਕੀਤੀ ਹੈ ਕਿ ਹਮਲੇ ਲਈ ਕੌਣ ਜ਼ਿੰਮੇਵਾਰ ਸੀ ।

ਪਿਛਲੀ ਖ਼ਬਰ ਮੌਨਸੂਨ ਇਜਲਾਸ ’ਚ ਸੰਵਿਧਾਨਕ ਬਿੱਲ, ਨੀਟ ਵਿਵਾਦ ਅਤੇ ਆਰਥਿਕ ਮੁੱਦਿਆਂ ’ਤੇ ਹੰਗਾਮਾ ਹੋਣ ਦੀ ਸੰਭਾਵਨਾ ਅਗਲੀ ਖ਼ਬਰ ਮਈ ’ਚ ਪ੍ਰਚੂਨ ਮਹਿੰਗਾਈ 4.38 ਫ਼ੀਸਦੀ ਤੱਕ ਵਧੀ-ਸਰਕਾਰੀ ਅੰਕੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।