03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਦਿੱਲੀ-ਐਨ.ਸੀ.ਆਰ. ਹੁੰਮਸ ਤੋਂ ਪੀੜਤ, ਮੌਨਸੂਨ ਰੁਕਿਆ

ਅਜੀਤ ਡੈਸਕ 15-07-2026
ਨਵੀਂ ਦਿੱਲੀ, 14 ਜੁਲਾਈ (ਇੰਟ.)-ਪਿਛਲੇ ਹਫ਼ਤੇ ਦਿੱਲੀ-ਐਨ.ਸੀ.ਆਰ. ’ਚ ਮੌਨਸੂਨ ਦੀ ਜ਼ੋਰਦਾਰ ਆਮਦ ਹੋਈ ਸੀ, ਪਰ ਇਹ ਖੁਸ਼ੀ ਥੋੜ੍ਹੇ ਸਮੇਂ ਲਈ ਰਹੀ। ਹਫ਼ਤੇ ਭਰ ਮੀਂਹ ਨਾ ਪੈਣ ਕਾਰਨ ਨਮੀ ਵਧ ਗਈ। ਮੌਸਮ ਵਿਭਾਗ ਅਨੁਸਾਰ, ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ’ਚ ਮੌਨਸੂਨ ਅਚਾਨਕ ਰੁਕ ਗਿਆ ਹੈ। ਮੌਸਮ ਵਿਗਿਆਨੀ ਇਸ ਸੁੱਕੇ ਸਮੇਂ ਨੂੰ “ਬ੍ਰੇਕ ਮੌਨਸੂਨ” ਕਹਿ ਰਹੇ ਹਨ, ਭਾਵ ਮੌਨਸੂਨ ’ਚ ਵਿਘਨ। ਇਹ ਮੌਨਸੂਨ ਟ੍ਰਫ ਵਿੱਚ ਵੱਡੀ ਤਬਦੀਲੀ ਕਾਰਨ ਹੈ। ਮੌਨਸੂਨ ਟ੍ਰਫ ਇਕ ਘੱਟ ਦਬਾਅ ਵਾਲਾ ਖੇਤਰ ਹੈ ਜੋ ਭਾਰੀ ਬੱਦਲ, ਨਮੀ ਅਤੇ ਮੀਂਹ ਲਿਆਉਂਦਾ ਹੈ। ਮਾਹਿਰਾਂ ਅਨੁਸਾਰ, ਮੌਨਸੂਨ ਪੱਟੀ ਉੱਤਰ ਪ੍ਰਦੇਸ਼ ਦੇ ਉੱਤਰੀ ਤਰਾਈ ਖੇਤਰ ਵੱਲ ਵਧ ਗਈ ਹੈ। ਇਸ ਲਈ, ਸਿਰਫ਼ ਉੱਤਰੀ ਹਿੱਸਿਆਂ ’ਚ ਹੀ ਮੀਂਹ ਪੈ ਰਿਹਾ ਹੈ, ਜਦੋਂ ਕਿ ਮੈਦਾਨੀ ਇਲਾਕਿਆਂ ’ਚ ਸੋਕਾ ਪੈ ਰਿਹਾ ਹੈ।
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਨੇ ਪੇਸ਼ ਕੀਤੀ ਦਾਅਵੇਦਾਰੀ ਅਗਲੀ ਖ਼ਬਰ ਕਪੂਰਥਲਾ ਨਗਰ ਨਿਗਮ ਦੇ ਮੇਅਰ ਦੀ ਚੋਣ ’ਤੇ ਹਾਈ ਕੋਰਟ ਦੀ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।