03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਨੇ ਪੇਸ਼ ਕੀਤੀ ਦਾਅਵੇਦਾਰੀ

ਅਜੀਤ ਡੈਸਕ 15-07-2026

ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)- ਭਾਰਤ ਨੇ 2028-29 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਰਜ਼ੀ ਮੈਂਬਰਸ਼ਿਪ ਲਈ ਦਾਅਵੇਦਾਰੀ ਪੇਸ਼ ਕਰ ਦਿੱਤੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਇਸ ਦੀ ਰਸਮੀ ਸ਼ੁਰੂਆਤ ਕੀਤੀ। ਇਸ ਸੀਟ ਲਈ ਭਾਰਤ ਦਾ ਮੁਕਾਬਲਾ ਤਜ਼ਾਕਿਸਤਾਨ ਨਾਲ ਹੋਵੇਗਾ। ਤਜ਼ਾਕਿਸਤਾਨ ਨੂੰ ਪਹਿਲਾਂ ਹੀ 57 ਮੈਂਬਰੀ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ) ਦਾ ਸਮਰਥਨ ਮਿਲ ਚੁੱਕਾ ਹੈ, ਜਦਕਿ ਭਾਰਤ ਨੂੰ ਅਮਰੀਕਾ, ਆਸਟ੍ਰੇਲੀਆ, ਫਿਜੀ, ਸ੍ਰੀਲੰਕਾ ਅਤੇ ਆਸਟ੍ਰੀਆ ਦਾ ਸਮਰਥਨ ਹਾਸਿਲ ਹੋਇਆ ਹੈ। ਇਸ ਲਈ ਜੂਨ 2027 ’ਚ ਚੋਣਾਂ ਹੋਣਗੀਆਂ। ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਉਮੀਦਵਾਰੀ ਪੇਸ਼ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਅਸੀਂ ਭਾਰਤ ਉਮੀਦਵਾਰੀ ਅਜਿਹੇ ਸਮੇਂ ’ਚ ਉਠਾ ਰਹੇ ਹਾਂ ਜਦੋਂ ਦੁਨੀਆ ’ਚ ਅਸੀਂ ਹਿੰਸਾ, ਟਕਰਾਅ ਅਤੇ ਅਸਥਿਰਤਾ ਦਾ ਅਜਿਹਾ ਪੱਧਰ ਵੇਖ ਰਹੇ ਹਾਂ, ਜੋ ਉਨ੍ਹਾਂ ਲੋਕਾਂ ਲਈ ਵੀ ਖ਼ਤਰਾ ਪੈਦਾ ਕਰ ਰਹੇ ਹਨ, ਜੋ ਸ਼ਾਇਦ ਬਹੁਤ ਦੂਰ ਹਨ। ਵਿਦੇਸ਼ ਮੰਤਰੀ ਨੇ ਸ਼ਾਂਤੀ ਵਿਜ਼ਨ ਭਾਵ ਨੇਮਾਂ, ਭਰੋਸੇ ਅਤੇ ਇਮਾਨਦਾਰੀ ਰਾਹੀਂ ਸਰਬਪੱਖੀ ਵਿਕਾਸ ਨੂੰ ਯੂ. ਐਨ. ਐਸ. ਸੀ. ਦੇ ਮੁਹਿੰਮ ਲਈ ਮਾਰਗਦਰਸ਼ਕ ਸਿਧਾਂਤ ਵਜੋਂ ਪੇਸ਼ ਕੀਤਾ।

ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਮੁਖੀ ਗੁਟਰੇਸ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਦਿੱਲੀ-ਐਨ.ਸੀ.ਆਰ. ਹੁੰਮਸ ਤੋਂ ਪੀੜਤ, ਮੌਨਸੂਨ ਰੁਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।