02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਾਗਰਾ ਦੀ ਪੁਸ਼ਤਪਨਾਹੀ ਕੌਣ ਕਰ ਰਿਹੈ, ਇਸ ਦੀ ਨਿਰਪੱਖ ਜਾਂਚ ਹੋਵੇ-ਅਕਾਲੀ ਦਲ

ਅਜੀਤ ਡੈਸਕ 19-07-2026


ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਜਿਸ ਨੂੰ ਅਮਰੀਕੀ ਕਾਨੂੰਨੀ ਏਜੰਸੀਆਂ ਨੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਦੋਸ਼ੀ ਠਹਿਰਾਇਆ ਹੈ, ਆਮ ਆਦਮੀ ਪਾਰਟੀ (ਆਪ) ਨਾਲ ਘਿਓ ਖਿੱਚੜੀ ਹੈ ਤੇ ਪਾਰਟੀ ਨੇ ਉਸ ਦੀ ਪੁਸ਼ਤ ਪਨਾਹੀ ਕਰਨ ਵਾਲੇ ਦਾ ਪਤਾ ਲਾਉਣ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ । ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਾਗਰਾ ਨੇ ਹੀ ਪਹਿਲਾਂ ਘਟੀਆ ਸੋਚ ਵਿਖਾਉਂਦਿਆਂ ‘ਆਪ’ ਦੇ ਚੋਣ ਨਿਸ਼ਾਨ ਝਾੜੂ ਦੀ ਬੇਅਦਬੀ ਕਰਨ ਦਾ ਕੇਸ ਦਰਜ ਕੀਤਾ ਸੀ । ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਨਾਗਰਾ ਇੰਨਾ ਨੀਵਾਂ ਡਿੱਗ ਗਿਆ । ਉਨ੍ਹਾਂ ਕਿਹਾ ਕਿ ਨਾਗਰਾ ਫਿਰੌਤੀ ਵਸੂਲਣ ਦਾ ਧੰਦਾ ਚਲਾ ਰਿਹਾ ਹੈ ਤਾਂ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਉਸ ਦੀ ਕਿਸ ਨੇ ਸਿਆਸੀ ਪੁਸ਼ਤਪਨਾਹੀ ਕੀਤੀ ।

ਪਿਛਲੀ ਖ਼ਬਰ ਸੰਸਦ ਭਵਨ ਤੇ ਆਸ-ਪਾਸ ਦੀ ਸੁਰੱਖਿਆ ਸਖ਼ਤ ਕੀਤੀ ਅਗਲੀ ਖ਼ਬਰ ਇਸ ਵਿੱਤੀ ਸਾਲ 7 ਉਪਗ੍ਰਹਿ ਲਾਂਚ ਕਰਨ ਦਾ ਟੀਚਾ-ਇਸਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।